ਮੁੱਖ ਮੰਤਰੀ ਚੰਨੀ ਨੇ ਪਿੰਡ ਰੋਡਮਾਜਰਾ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
ਰੂਪਨਗਰ, 27 ਅਕਤੂਬਰ 2021-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡ ਰੋਡ ਮਾਜਰਾ ਵਿੱਚ ਪੁੱਜੇ ਜਿਥੇ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਨਾਮ ਪਹਿਲਾਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਬਾਬਤ 1 ਕਰੋੜ ਰੁਪਏ ਦਾ ਚੈਕ ਵੀ ਦਿੱਤਾ ਗਿਆ। ।ਇਸ ਮੌਕੇ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ । ਦਵਿੰਦਰ ਸਿੰਘ ਬਾਜਵਾ ਉੱਘੇ ਖੇਡ ਪ੍ਰਮੋਟਰ ਹਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਾਰਨ ਸਰਕਾਰ ਨੀਤੀ ਜੋਂ ਲੋਕਾ ਦੇ ਹਿਤ ਵਿਚ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ 8ਨਵਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇਗਾ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਜੱਟ ਮਹਾ ਸਭਾ ਦੇ ਪ੍ਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਵੀਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ, ਕੌਸਲਰ ਅਮਰਿੰਦਰ ਸਿੰਘ ਰੀਹਲ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਸਰਪੰਚ ਬਿੱਟੂ ਬਾਜਵਾ, ਸਰਪੰਚ ਬਲਵਿੰਦਰ ਸਿੰਘ ਚੱਕਲਾਂ, ਗਾਇਕ ਓਮਿੰਦਰ ਓਮਾ, ਜੱਥੇਦਾਰ ਭਾਗ ਸਿੰਘ ਰੋਪੜ, ਮੇਹਰ ਸਿੰਘ ਖਾਬੜਾ, ਨੰਬਰਦਾਰ ਉਮਰਾਓ ਸਿੰਘ ਮੌਜੂਦ ਸਨ,