ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ 'ਚ ਦੋ ਬਣੇ ਨਵੇਂ ਰਿਕਾਰਡ
ਜੀ ਐਸ ਪੰਨੂ
ਪਟਿਆਲਾ 24 ਨਵੰਬਰ 2021 - ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰੋ. ਅਰਵਿੰਦ ਮਾਣਯੋਗ ਵਾਈਸ ਚਾਂਸਲਰ ਦੀ ਸਰਪ੍ਰਸਤੀ ਅਤੇ ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ ਵਿੱਚ ਸ਼ੁਰੂ ਹੋਈ ਤਿੰਨ ਰੋਜ਼ਾ ਐਥਲੈਟਿਕ ਮੀਟ ਦੇ ਦੂਜੇ ਦਿਨ ਦੇ ਨਤੀਜੇ ਇਸ ਪ੍ਰਕਾਰ ਹਨ।
ਟਰਿਪਲ ਜੰਪ ਪੁਰਸ਼:
ਆਰ.ਜੀ.ਸੀ. ਬੋਰਾਵਲ ਦੇ ਗੁਰਸੇਵਕ ਸਿੰਘ ਨੇ 14.83 ਮੀਟਰ ਨਾਲ ਪਹਿਲਾ ਸਥਾਨ, ਏ.ਸੀ.ਪੀ.ਈ ਮਸਤੂਆਣਾ ਸਾਹਿਬ ਦੇ ਸੁਖਪ੍ਰੀਤ ਸਿੰਘ ਨੇ 14.75 ਮੀਟਰ ਨਾਲ ਦੂਜਾ ਅਤੇ ਯੂਨੀਵਰਸਿਟੀ ਕਾਲਜ, ਬਰਨਾਲਾ ਦੇ ਗੁਰਦੀਪ ਸਿੰਘ ਕਲੇਰ ਨੇ 14.15 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।
400 ਮੀਟਰ ਹਰਡਲਜ਼ (ਪੁਰਸ਼)
ਐਨ.ਸੀ.ਪੀ.ਈ ਚੁਪਕੀ ਦੇ ਗੁਰਵਿੰਦਰ ਸਿੰਘ ਨੇ 56.76 ਸੈਕਿੰਡ ਦੇ ਸਮੇ ਨਾਲ ਪਹਿਲਾ ਸਥਾਨ, ਏ.ਸੀ.ਪੀ.ਈ ਮਸਤੂਆਣਾ ਸਾਹਿਬ ਦੇ ਅਮਨਦੀਪ ਸਿੰਘ ਨੇ 57.67 ਸੈਕਿੰਡ ਦੇ ਸਮੇ ਨਾਲ ਦੂਜਾ ਅਤੇ ਐਸ.ਜੀ.ਟੀ.ਬੀ ਅਨੰਦਪੁਰ ਸਾਹਿਬ ਦੇ ਪਰਮਿੰਦਰ ਸਿੰਘ ਨੇ 59.00 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
400 ਮੀਟਰ ਹਰਡਲਜ਼ (ਮਹਿਲਾ)
ਪੰ.ਯੂਨੀ.ਟੀ.ਪੀ.ਡੀ ਮਾਲਵਾ ਕਾਲਜ ਰਾਮਪੁਰਾ ਫੂਲ ਦੀ ਰਮਨਦੀਪ ਕੌਰ ਨੇ 1:06.62 ਸੈਕਿੰਡ ਦਾ ਸਮਾਂ ਲੈਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਏ.ਡੀ.ਸੀ ਮਸਤੂਆਣਾ ਸਾਹਿਬ ਦੀ ਮਨਪ੍ਰੀਤ ਕੌਰ ਨੇ 1:09.95 ਸੈਕਿੰਡ ਅਤੇ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੀ ਪੁਸ਼ਪਿੰਦਰ ਕੌਰ ਨੇ 1:13.54 ਸੈਕਿੰਡ ਦੇ ਸਮੇ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
100 ਮੀਟਰ(ਮਹਿਲਾ)
ਈ.ਸੀ.ਪੀ.ਈ ਝੁਨੀਰ ਦੀ ਕਮਲਜੀਤ ਕੌਰ ਨੇ 11.76 ਸੈਕਿੰਡ ਦਾ ਸਮਾਂ ਲੈਂਦੇ ਹੋਏ ਪੰਜਾਬੀ ਯੂਨੀਵਰਸਿਟੀ ਦੀ ‘ਉਡਣ ਪਰੀ’ ਮਹਿਲਾ ਦਾ ਖਿਤਾਬ ਆਪਣੇ ਨਾਮ ਕੀਤਾ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਮਨਵੀਰ ਕੌਰ ਨੇ 12.44 ਸੈਕਿੰਡ ਅਤੇ ਐਸ.ਜੀ.ਟੀ.ਬੀ ਅਨੰਦਪੁਰ ਸਾਹਿਬ ਦੀ ਅੰਮ੍ਰਿਤ ਕੌਰ ਨੇ 12.50 ਸੈਕਿੰਡ ਦਾ ਸਮਾਂ ਲੈਂਦੇ ਹੋਏ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
20 ਕਿਲੋਮੀਟਰ ਵਾਕ (ਮਹਿਲਾ)
ਐਨ.ਸੀ.ਪੀ.ਈ ਚੁਪਕੀ ਦੀ ਪਾਇਲ ਨੇ 1::38:38. 43 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਸਿਰਜਿਆ ਜਦੋ ਕਿ ਪਿਛਲਾ ਰਿਕਾਰਡ 1::50:39.00 ਦਾ ਸੀ। ਡੀ.ਬੀ.ਸੀ ਧੁਰੀ ਦੀਆਂ ਖਿਡਾਰਣਾਂ ਬਲਜੀਤ ਕੋਰ ਅਤੇ ਜੋਤੀ ਨੇ ਕ੍ਰਮਵਾਰ 1::38:51.60 ਸੈਕਿੰਡ ਅਤੇ 1::39:35.14 ਸੈਕਿੰਡ ਦਾ ਸਮਾਂ ਲੈਂਦੇ ਹੋਏ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
20 ਕਿਲੋਮੀਟਰ ਵਾਕ
20 ਕਿਲੋਮੀਟਰ ਵਾਕ (ਪੁਰਸ਼)
ਐਸ.ਆਰ.ਸੀ.ਪੀ.ਈ ਕਲਿਆਣ ਕਾਲਜ ਦੇ ਅਕਾਸ਼ਦੀਪ ਸਿੰਘ ਨੇ 1::26: 53 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਸਿਰਜਿਆ ਜਦੋਂ ਕਿ ਪਿਛਲਾ ਰਿਕਾਰਡ 1::31:42.35 ਦਾ ਸੀ। ਇਸੇ ਤਰ੍ਹਾ ਪਬਲਿਕ ਕਾਲਜ ਸਮਾਣਾ ਦੀ ਸੰਦੀਪ ਨੇ 1::30:22.54 ਸੈਕਿਡ ਦਾ ਸਮਾਂ ਲੈਂਦੇ ਹੋਏ ਦੂਜਾ ਅਤੇ ਖਾਲਸਾ ਕਾਲਜ ਪਟਿਆਲਾ ਦੀ ਨਵਰਤਨ ਨੇ 1::49:52.32 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਡਿਸਕਸ ਥਰੋਅ (ਮਹਿਲਾ)
ਐਨ.ਸੀ.ਪੀ.ਈ ਚੁਪਕੀ ਦੀ ਸੁਨੀਤਾ ਨੇ 43.45 ਮੀਟਰ ਦੀ ਦੂਰੀ ਤੈਅ ਕਰਦੇ ਹੋਏ ਪਹਿਲਾ ਸਥਾਨ, ਖਾਲਸਾ ਕਾਲਜ ਪਟਿਆਲਾ ਦੀ ਸਾਨਿਆ ਯਾਦਵ ਨੇ 41.82 ਮੀਟਰ ਅਤੇ ਫਿਜ਼ੀਕਲ ਕਾਲਜ, ਝੁਨੀਰ ਦੀ ਸੁਖਵੀਰ ਕੌਰ ਨੇ 37.95 ਮੀਟਰ ਦੀ ਦੂਰੀ ਤੈਅ ਕਰਦੇ ਹੋਏ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ।