ਵਿਦੇਸ਼ੋਂ ਪਰਤੇ 13 ਜਣਿਆਂ ਨੇ ਦਿੱਤੇ ਗਲਤ ਮੋਬਾਈਲ ਨੰਬਰ ਤੇ ਐਡਰੈਸ, ਹੋਏ ਫਰਾਰ, ਭਾਲ ਜਾਰੀ
ਮੇਰਠ, 4 ਦਸੰਬਰ, 2021: ਮੇਰਠ ਦੇ ਸੀ ਐਮ ਓ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਕੁੱਲ 297 ਲੋਕ ਵਾਪਸ ਪਰਤੇ ਹਨ ਜਿਹਨਾਂ ਵਿਚੋਂ 7 ਦੱਖਣੀ ਅਫਰੀਕਾ ਤੋਂ ਆਏ ਸਨ ਤੇ ਇਹਨਾਂ ਸਾਰੇ 7 ਲੋਕਾਂ ਦਾ ਕੋਰੋਨਾ ਟੈਸਟ ਨੈਗੇਟਿਵ ਪਾਇਆ ਗਿਆ ਹੈ।
ਉਹਨਾਂ ਦੱਸਿਆ ਕਿ 13 ਲੋਕਾਂ ਵੱਲੋਂ ਦਿੱਤੇ ਗਏ ਮੋਬਾਈਲ ਨੰਬਰ ਤੇ ਐਡਰੈਸ ਗਲਤ ਪਾਏ ਗਏ ਹਨ। ਇਹਨਾਂ ਦੇ ਨਾਂ ਅਤੇ ਨੰਬਰ ਲੋਕਲ ਇੰਟੈਲੀਜੈਂਸ ਯੂਨਿਟ ਨੁੰ ਦਿੱਤੇ ਗਏ ਹਨ। ਇਹਨਾਂ ਦੀ ਭਾਲ ਜਾਰੀ ਹੈ।