ਨਾਮੁਰਾਦ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਕੱਢੀ ਸਾਈਕਲ ਰੈਲੀ
ਅਸ਼ੋਕ ਵਰਮਾ
ਬਠਿੰਡਾ, 4ਦਸੰਬਰ2021: ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋ ਦੀ ਦੇਖ-ਰੇਖ ਹੇਠ ਲੋਕਾਂ ਨੂੰ ਗੈਰ -ਸੰਚਾਰਿਤ ਬਿਮਾਰੀਆਂ ( ਨਾਨ -ਕਮਿਊਨੀਕੇਵਲ ਡੀਜ਼ੀਜ ) ਵਿਰੁੱਧ ਜਾਗਰੂਕ ਕਰਨ ਲਈ ਬਠਿੰਡਾ ਸਾਈਕਲਿੰਗ ਗੱਰੁਪ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਜਿਸ ਨੂੰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਦੀਪ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਦਾ ਸੰਦੇਸ਼ ਸ਼ਰੀਰਕ ਕਸਰਤ ਰਾਹੀਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ ।
ਇਸ ਮੌਕੇ ਡਾ .ਗੁਰਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਐਨ.ਪੀ.ਸੀ.ਡੀ.ਸੀ.ਐਸ ਪ੍ਰੋਗਰਾਮ ਤਹਿਤ ਸ਼ੁਗਰ ,ਬੱਲਡ ਪ੍ਰੈਸ਼ਰ ਅਤੇ ਕੈਂਸਰ ਦੇ ਮਰੀਜਾਂ ਦਾ ਮੁਫਤ ਇਲਾਜ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜਾਂ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ ਚੈਕ-ਅੱਪ , ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ 30 ਸਾਲ ਦੀ ਉਮਰ ਤੋਂ ਉਪਰ ਸਮੇਂ-ਸਮੇਂ ਤੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਨਜਦੀਕੀ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਅਤੇ ਸ਼ਕਾਇਤ ਦੀ ਸੂਰਤ ’ਚ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਬਿਮਾਰੀਆਂ ਨਾਲ ਅਧਰੰਗ ਅਤੇ ਸਟ੍ਰੋਕ ਆਦਿ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਰੋਜਾਨਾ ਯੋਗ ਸਾਧਨਾ ,ਸਵੇਰ ਦੀ ਸ਼ੈਰ ਅਤੇ ਸਾਈਕਲਿੰਗ ਤੋਂ ਇਲਾਵਾ ਹਰ ਰੋਜ਼ ਪੋਸ਼ਟਿਕ ਭੋਜਣ ਦੀ ਵਰਤੋਂ ਕਰਨ ਨਾਲ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਗਗਨਦੀਪ ਭੁੱਲਰ, ਬਠਿੰਡਾ ਸਾਇਕਲਿੰਗ ਗਰੁੱਪ ਦੇ ਪ੍ਰਧਾਨ ਪ੍ਰੀਤ ਮਹਿੰਦਰ ਬਰਾੜ ਅਤੇ ਡਾ. ਜੀ.ਐਸ.ਨਾਗਪਾਲ ,ਅਵਿਨਾਸ਼, ਦੇਸ ਰਾਜ, ਪ੍ਰੋ: ਜਤਿੰਦਰ ਸਹਿਗਲ ,ਪ੍ਰੋ: ਐਮ.ਐਸ ਗਿੱਲ,ਪ੍ਰੋ: ਗੋਸਵਾਮੀ ਅਤੇ ਗੋਵਾਲ ਰਾਏ ਹਾਜਰ ਸਨ।