← Go Back
ਓਮੀਕਰੋਨ ਦਾ ਭਾਰਤ ’ਚ ਪੁੱਜਾ ਚੌਥਾ ਕੇਸ ਮਹਾਰਾਸ਼ਟਰ ਵਿਚ ਆਇਆ ਸਾਹਮਣੇ ਮੁੰਬਈ, 4 ਦਸੰਬਰ, 2021: ਮਹਾਰਾਸ਼ਟਰ ਦੇ ਕਲਿਆਣ ਦੋਮਬੀਵਿਲੀ ਦਾ ਇਕ 33 ਸਾਲਾ ਵਿਅਕਤੀ ਕੋਰੋਨਾ ਦੀ ਓਮੀਕਰੋਨ ਵੰਨਗੀ ਤੋਂ ਪੀੜ੍ਹ ਪਾਇਆ ਗਿਆ ਹੈ। ਉਹ ਹਾਲ ਹੀ ਵਿਚ ਦੱਖਣੀ ਅਫਰੀਕਾ ਤੋਂ ਵਾਪਸ ਪਰਤਿਆ ਸੀ। ਇਹ ਜਾਣਕਾਰੀ ਸੂਬੇ ਦੇ ਸਿਹਤ ਵਿਭਾਗ ਨੇ ਦਿੱਤੀ ਹੈ। ਦੇਸ਼ ਵਿਚ ਓਮੀਕਰੋਨ ਦਾ ਇਹ ਚੌਥਾ ਕੇਸ ਹੈ ਜਦਕਿ ਮਹਾਰਾਸ਼ਟਰ ਵਿਚ ਪਹਿਲਾ ਕੇਸ ਹੈ। ਇਸ ਵਿਅਕਤੀ ਦਾ ਸੈਂਪਲ ਦਿੱਲੀ ਵਿਚ ਲਿਆ ਗਿਆ ਸੀ ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਜੀ ਪੂਨੇ ਵਿਚ ਜੀਨੋਮ ਸੀਕਵੈਂਸਿੰਗ ਕੀਤੀ ਗਈ ਸੀ। ਥਾਣੇ ਦਾ ਰਹਿਣ ਵਾਲਾ ਇਹ ਵਿਅਕਤੀ ਇਸ ਵੇਲੇ ਮੁੰਬਈ ਦੀ ਮੈਡੀਕਲ ਆਇਸੋਲੇਸ਼ਨ ਸਹੂਲਤ ਵਿਖੇ ਜੇਰੇਇਲਾਜ ਹੈ। ਇਹ 24 ਨਵੰਬਰ ਨੂੰ ਦੱਖਣੀ ਅਫਰੀਕਾ ਦੇ ਕੇਪ ਟਾਊਨ ਤੋਂ ਵਾਇਆ ਦੁੱਬਈ ਤੇ ਦਿੱਲੀ ਹੁੰਦਾ ਹੋਇਆ ਮੁੰਬਈ ਪਹੁੰਚਿਆ ਸੀ। ਉਸਨੇ ਹਾਲੇ ਤੱਕ ਕੋਈ ਵੈਕਸੀਨ ਨਹੀਂ ਲਈ। ਉਸਦੇ ਨਜ਼ਦੀਕੀ ਹਾਈ ਰਿਸਕ ਵਾਲੇ 12 ਅਤੇ ਲੋਅ ਰਿਸਕ ਵਾਲੇ 23 ਸੰਪਰਕਾਂ ਦੀ ਪਛਾਣਹੋਈ ਹੈ ਤੇ ਸਾਰੇ ਨੈਗੇਟਿਵ ਪਾਏ ਗਏ ਹਨ।
Total Responses : 260