ਟੋਇਟਾ ਕੰਪਨੀ ਨੇ ਜ਼ਿਲ੍ਹਾ ਹਸਪਤਾਲ ਮੋਹਾਲੀ ਨੂੰ ਦਾਨ ਕੀਤੇ 15 ਹੀਟਰ
- ਕੰਪਨੀ ਨੇ ਸ਼ਲਾਘਾਯੋਗ ਕਾਰਜ ਕੀਤਾ : ਡਾ. ਐਚ.ਐਸ. ਚੀਮਾ
ਮੋਹਾਲੀ, 20 ਜਨਵਰੀ 2022 - ਗਲੋਬ ਟੋਇਟਾ ਕੰਪਨੀ ਨੇ ਜ਼ਿਲ੍ਹਾ ਹਸਪਤਾਲ ਮੋਹਾਲੀ ਨੂੰ 15 ਹੀਟਰ ਦਾਨ ਕੀਤੇ ਹਨl ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ ਨੇ ਦਸਿਆ ਕਿ ਉਨ੍ਹਾਂ ਦੀ ਪ੍ਰੇਰਨਾ "ਤੇ ਇਸ ਅੰਤਰਰਾਸ਼ਟਰੀ ਕੰਪਨੀ ਨੇ ਹਸਪਤਾਲ ਨੂੰ ਦਾਨ ਵਜੋਂ 15 ਬਲੋਅਰ ਦਿਤੇ ਹਨl ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਾਰਜ ਸ਼ਲਾਘਾਯੋਗ ਹੈ ਅਤੇ ਉਹ ਅੱਗੇ ਵੀ ਉਨ੍ਹਾਂ ਕੋਲੋਂ ਮਦਦ ਦੀ ਉਮੀਦ ਰੱਖਣਗੇl
ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਇਨ੍ਹਾਂ ਹੀਟਰਾਂ ਦੀ ਹਸਪਤਾਲ ਵਿਚ ਸੁਯੋਗ ਵਰਤੋਂ ਕੀਤੀ ਜਾਵੇਗੀl ਕੰਪਨੀ ਦੇ ਗਰੁੱਪ ਹੈਡ ਐਚ. ਆਰ. ਅਮਰਵੀਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਜਿਹੇ ਅਦਾਰੇ ਨੂੰ ਹੀਟਰ ਦਾਨ ਕਰਕੇ ਅਥਾਹ ਖ਼ੁਸ਼ੀ ਮਿਲੀ ਹੈ ਅਤੇ ਉਹ ਅੱਗੇ ਵੀ ਹਰ ਤਰ੍ਹਾਂ ਦੀ ਮਦਦ ਕਰਦੇ ਰਹਿਣਗੇl ਇਸ ਮੌਕੇ ਐਸ.ਐਮ. ਓ ਡਾ. ਵਿਜੇ ਭਗਤ, ਡਾ. ਸੰਦੀਪ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਕੰਪਨੀ ਦੇ ਗਰੁੱਪ ਹੈਡ ਇੰਸ਼ੋਰੈਂਸ ਜਗਦੀਪ ਸਿੰਘ ਵਿਰਕ ਅਤੇ ਹੋਰ ਹਾਜ਼ਰ ਸਨl