ਕੋਰੋਨਾ ਟੀਕਾਕਰਨ ਕੈਂਪ ਦੋਰਾਨ 200 ਵਿਅਕਤੀਆਂ ਦਾ ਟੀਕਾਕਰਨ ਕੀਤਾ - ਰੂਬੀ
ਹਰੀਸ਼ ਕਾਲੜਾ
ਰੂਪਨਗਰ,22 ਜਨਵਰੀ 2021:ਏਕ ਨੂਰ ਚੈਰੀਟੇਬਲ ਸੁਸਾਇਟੀ ਰੋਪੜ ਵੱਲੋਂ ਕੋਰੋਨਾ ਟੀਕਾਕਰਨ ਕੈਂਪ ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਰੋਪੜ ਵਿੱਚ ਡਾਕਟਰ ਪਰਮਿੰਦਰ ਕੁਮਾਰ ਸਿਵਲ ਸਰਜਨ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ ਜਿਸ ਵਿਚ 200 ਵਿਅਕਤੀਆਂ ਦਾ ਟੀਕਾਕਰਨ ਡਾਕਟਰ ਤਰਸੇਮ ਸਿੰਘ ਐਸ ਐਮ ਓ ਰੋਪੜ ਦੀ ਟੀਮ ਵੱਲੋਂ ਕੀਤਾ ਗਿਆ ।
ਕੈਂਪ ਦਾ ਉਦਘਾਟਨ ਕੁਲਵਿੰਦਰ ਸਿੰਘ ਪ੍ਰਿੰਸੀਪਲ ਵੱਲੋਂ ਕੀਤਾ ਗਿਆ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਅੰਮ੍ਰਿਤ ਲਾਲ ਵਰਮਾ ਐਡਵੋਕੇਟ ,ਸਤੀਸ਼ ਵਾਹੀ ਐਡਵੋਕੇਟ ,ਰੀਟਾ ਕੱਪਲਾ, ਹਰਭਜਨ ਸਿੰਘ ਰਿਟਾਇਰਡ ਬੈਂਕ ਮਨੇਜਰ ,ਡਾਕਟਰ ਸ਼ਾਲੀਨ ਵਾਲੀਆ, ਮੁਲ ਰਾਜ ਸ਼ਰਮਾ ,ਸੁਰਜੀਤ ਕੁਮਾਰ, ਰਜਿੰਦਰ ਸਿੰਘ ਆਦਿ ਹਾਜਰ ਸਨ। ਚਰਨਜੀਤ ਰੂਬੀ ਨੇ ਸਭ ਨੂੰ ਬੇਨਤੀ ਕੀਤੀ ਕਿ 24 ਜਨਵਰੀ 2022 ਨੂੰ ਸ੍ਰੀ ਸ਼ਨੀ ਦੇਵ ਮੰਦਰ ਰੋਪੜ ਵਿੱਚ ਟੀਕਾਕਰਨ ਕੈਂਪ ਲੱਗੇਗਾ।