ਦੇਸ਼ 'ਚ 24 ਘੰਟਿਆਂ 'ਚ 3.06 ਲੱਖ ਨਵੇਂ ਕੋਰੋਨਾ ਕੇਸ
ਪੌਜ਼ੇਟੀਵਿਟੀ ਦਰ 20.75%
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 24, ਜਨਵਰੀ, 2022:
ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੀ ਤੀਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ 'ਚ ਪਿਛਲੇ
24 ਘੰਟਿਆਂ 'ਚ 3 ਲੱਖ 6 ਹਜ਼ਾਰ 64 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਚੰਗੀ
ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 2 ਲੱਖ 43 ਹਜ਼ਾਰ 495 ਲੋਕ ਠੀਕ ਹੋ ਗਏ ਹਨ
ਪਰ ਅਜੇ ਵੀ 22 ਲੱਖ 49 ਹਜ਼ਾਰ 335 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਕੁੱਲ
ਐਕਟਿਵ ਕੇਸ 5.69 ਫੀਸਦੀ ਹਨ।