ਸਮਾਜ ਸੇਵੀ ਸੰਸਥਾਵਾਂ ਵੈਕਸੀਨੇਸਨ ਲਈ ਲੋਕਾਂ ਨੂੰ ਕਰਨ ਪ੍ਰੇਰਿਤ - ਡਾ਼ ਸੰਜੇ ਕਪੂਰ
- ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਲੋੜ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ,25 ਜਨਵਰੀ 2022 - ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਸ਼ਹਿਰੀ ਖੇਤਰਾਂ ਅਤੇ ਪਿੰਡਾ ਵਿਖੇ ਸਿਵਲ ਸਰਜਨ ਡਾ ਸੰਜੇ ਕਪੂਰ ਦੀ ਦੇਖਰੇਖ ਹੇਠ ਹਰ ਰੋਜ਼ ਕੋਰੋਨਾ ਬਿਮਾਰੀ ਦੀ ਰੋਕਥਾਮ ਸੰਬੰਧੀ ਟੀਕਾਕਰਨ ਕੀਤਾ ਜਾ ਰਿਹਾ ਹੈ ਇਸਤੋ ਇਲਾਵਾ ਸਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਂਵਾ ਦੇ ਸਹਿਯੋਗ ਨਾਲ ਵੀ ਕੋਰੋਨਾ ਵਿਰੋਧੀ ਵੈਕਸੀਨੇਸਨ ਕੈਂਪ ਲਗਾਏ ਜਾ ਰਹੇ ਹਨ
ਸਿਵਲ ਸਰਜਨ ਡਾ ਸੰਜੇ ਕਪੂਰ ਨੇ ਅਪੀਲ ਕਰਦਿਆਂ ਕਿਹਾ ਕਿ ਅਜੇ ਵੀ ਜਿੰਨਾ ਵਿਅਕਤੀਆ ਨੇ ਵੈਕਸੀਨੇਸਨ ਨਹੀ ਕਰਵਾਈ ਉਨਾਂ ਨੂੰ ਕੋਰੋਨਾ ਦੀ ਲਾਗ ਦਾ ਖਤਰਾ ਹੈ ਇਸ ਲਈ ਆਸਾ , ਆਗਣਵਾੜੀ ਵਰਕਰ ਅਤੇ ਸਮਾਜ ਸੇਵੀ ਸੰਸਥਾਵਾਂ ਟੀਕਾਕਰਨ ਕਰਵਾਉਣ ਸੰਬੰਧੀ ਲੋਕਾਂ ਨੂੰ ਮੋਟੀਵੇਟ ਕਰਨ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਨ ਸਭ ਦਾ ਟੀਕਾਕਰਨ ਕੀਤਾ ਜਾ ਸਕੇ ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ ਪਾਮੀਲ ਬਾਂਸਲ ਨੇ ਦੱਸਿਆ ਕਿ ਰੋਜਾਨਾ 18 ਸਾਲ ਦੀ ਉਮਰ ਤੋ ਵੱਧ ਦੇ ਵਿਅਕਤੀਆ ,15 ਤੋ 18 ਦੀ ਉਮਰ ਦੇ ਬੱਚਿਆਂ , ਫਰੰਟ ਲਾਈਨ ਤੇ ਹੈਲਥ ਕੇਅਰ ਵਰਕਰ ਅਤੇ ਸੀਨੀਅਰ ਸਿਟੀਜਨ ਦੇ ਕੋਰੋਨਾ ਦੀ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ । ਕੋਰੋਨਾ ਦੀ ਜਾਂਚ ਲਈ ਸੈਪਲਿੰਗ ਵੀ ਕੀਤੀ ਜਾ ਰਹੀ ਹੈ । ਕੋਰੋਨਾ ਬਿਮਾਰੀ ਤੋ ਬਚਾਅ ਲਈ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾਵੇ ।