ਪਟਿਆਲਾ ਜ਼ਿਲ੍ਹੇ ਦੇ ਸਕੂਲ ਸਪੋਰਟਸ ਵਿੰਗ ਦੇ ਲਈ ਖਿਡਾਰੀਆਂ ਖਿਡਾਰਨਾਂ ਦੇ ਹੋਣਗੇ ਟਰਾਇਲ ਪੜ੍ਹੋ ਕਦੋਂ ਕਿੱਥੇ ?
ਜੀ ਐਸ ਪੰਨੂ
ਪਟਿਆਲਾ, 25 ਮਈ2022 - ਖੇਡ ਵਿਭਾਗ, ਪੰਜਾਬ ਵੱਲੋਂ ਸ਼ੈਸ਼ਨ 2022-23 ਦੌਰਾਨ ਸਪੋਰਟਸ ਵਿੰਗ ਸਕੂਲ਼ਾ ਵਿੱਚ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾ ਨੂੰ ਦਾਖ਼ਲ ਕਰਨ ਲਈ 27 ਤੇ 28 ਮਈ 2022 ਨੂੰ ਚੋਣ ਟ੍ਰਾਇਲ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ ਨੇ ਦੱਸਿਆ ਕਿ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਐਥਲੈਟਿਕਸ, ਬਾਸਕਟ ਬਾਲ, ਬੈਡਮਿੰਟਨ, ਬਾਕਸਿੰਗ, ਫ਼ੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਖੋਹ ਖੋਹ, ਟੇਬਲ ਟੈਨਿਸ, ਲਾਅਨ ਟੈਨਿਸ, ਤੈਰਾਕੀ, ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ ਅਤੇ ਸਾਈਕਲਿੰਗ ਦੇ ਚੋਣ ਟਰਾਇਲ ਕਰਵਾਏ ਜਾਣੇ ਹਨ।
ਜ਼ਿਲ੍ਹਾਂ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ ਅਤੇ ਖਿਡਾਰਨਾ ਲਈ ਉਮਰ ਵਰਗ 14 ਸਾਲ ਲਈ ਜਨਮ 01-01-2009, ਉਮਰ ਵਰਗ 17 ਸਾਲ ਲਈ ਜਨਮ 01-01-2006 ਅਤੇ ਉਮਰ ਵਰਗ 19 ਸਾਲ ਲਈ ਜਨਮ 01-01-2004 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲ ਅਤੇ ਮੈਡੀਕਲੀ ਫਿੱਟ ਹੋਵੇ, ਖਿਡਾਰੀ ਵਲੋਂ ਜ਼ਿਲ੍ਹਾਂ ਪੱਧਰ ਮੁਕਾਬਲਿਆਂ 'ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ 'ਚੋਂ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾਂ ਟਰਾਇਲ ਦੇ ਆਧਾਰ 'ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆਂ ਕਿ ਚੁਣੇ ਗਏ ਰੈਜੀਂਡੈਸ਼ਲ ਖਿਡਾਰੀਆਂ ਨੂੰ 200 ਰੁਪਏ ਅਤੇ ਡੇ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਯੋਗ ਖਿਡਾਰੀ ਨਿਸ਼ਚਿਤ ਮਿਤੀ ਨੂੰ ਨਿਸ਼ਚਿਤ ਸਥਾਨ 'ਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਜ਼ਿਲ੍ਹਾਂ ਖੇਡ ਅਫ਼ਸਰ ਪਟਿਆਲਾ ਨੂੰ ਰਿਪੋਰਟ ਕਰਨਗੇ। ਦਾਖਲ ਫਾਰਮ ਟਰਾਇਲ ਸਥਾਨ 'ਤੇ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਇਜ਼ ਫੋਟੋਆਂ ਵੀ ਲੈ ਕੇ ਆਉਣਗੇ।