ਟੀ-20 ਕ੍ਰਿਕਟ ਸੀਰੀਜ਼ ਲਈ ਭਾਰਤੀ ਟੀਮ ਲਈ ਚੁਣਿਆ ਗਿਆ ਬਟਾਲੇ ਦਾ ਅਰਸ਼ਦੀਪ
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਗੁਰਦਾਸਪੁਰ, 25 ਮਈ 2022 - ਬੀਤੇ ਦਿਨੀ ਟੀ-20 ਸੀਰੀਜ਼ ਲਈ ਅਰਸ਼ਦੀਪ ਸਿੰਘ ਦੀ ਭਾਰਤੀ ਟੀਮ ਲਈ ਚੋਣ ਹੋਈ ਸੀ। ਅੱਜ ਜਦ ਅਰਸ਼ਦੀਪ ਸਿੰਘ ਆਪਣੇ ਨਾਨਕੇ ਗੁਰਦਾਸਪੁਰ ਦੇ ਪਿੰਡ ਅਮੋਨੰਗਲ ਪਹੁੰਚਿਆ ਤਾਂ ਉਥੇ ਉਸ ਦਾ ਨਾਨਕੇ ਪਰਿਵਾਰ ਅਤੇ ਪਿੰਡ ਵਸਿਆ ਨੇ ਭਰਵਾਂ ਸਵਾਗਤ ਕੀਤਾ ਗਿਆ।
ਗੁਰਦਾਸਪੁਰ ਦੇ ਪਿੰਡ ਰੰਗੜ ਨੰਗਲ ਪਹੁੰਚਣ ਤੇ ਅਰਸ਼ਦੀਪ ਸਿੰਘ ਦੇ ਨਾਨਕੇ ਪਿੰਡ ਚ ਇਕ ਵੱਖ ਹੀ ਖੁਸ਼ੀ ਸੀ ਉਥੇ ਹੀ ਅਰਸ਼ ਦਾ ਕਹਿਣਾ ਸੀ ਕਿ ਉਸਨੂੰ ਇਥੇ ਆ ਆਪਣਾ ਬਚਪਨ ਯਾਦ ਆਉਂਦਾ ਹੈ ਅਤੇ ਅੱਜ ਉਹ ਜਿਸ ਜਗਾਹ ਤੇ ਹੈ ਉਸ ਪਿੱਛੇ ਪਰਿਵਾਰ ਦੇ ਹਰ ਜੀਅ ਦਾ ਸਹਿਯੋਗ ਹੈ।
ਉਥੇ ਹੀ ਅਰਸ਼ਦੀਪ ਦੇ ਮਾਮਾ ਦਾ ਕਹਿਣਾ ਸੀ ਕਿ ਭਾਣਜਾ ਅਰਸ਼ਦੀਪ ਸਿੰਘ ਜੋ ਕ੍ਰਿਕਟ ਦੀ ਟੀਮ ਦੇ ਖਿਡਾਰੀ ਇੰਡੀਆ ਟੀਮ ਵਿਚ ਸਲੈਕਟ ਹੋਇਆ ਉਹਨੂੰ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਕ੍ਰਿਕਟ ਦਾ ਸ਼ੌਂਕ ਸੀ ਅਤੇ ਇਥੇ ਆ ਵੀ ਉਹ ਅਕਸਰ ਆਪਣੇ ਤੋਂ ਵੱਡੇ ਬੱਚਿਆਂ ਨਾਲ ਕ੍ਰਿਕਟ ਖੇਡਣ ਦੀ ਜਿੱਦ ਕਰਦਾ ਅਤੇ ਅੱਜ ਉਸਦੀ ਉਹੀ ਜਿੱਦ ਅਤੇ ਮੇਹਨਤ ਅਤੇ ਪਰਿਵਾਰ ਚ ਮਾਤਾ ਪਿਤਾ ਦੇ ਸਾਥ ਦੇ ਸਦਕੇ ਉਹ ਦੇਸ਼ ਦੀ ਟੀਮ 'ਚ ਪੰਜਾਬ ਤੋਂ ਖਿਡਾਰੀ ਹੈ ਅਤੇ ਉਹਨਾਂ ਨੂੰ ਬਹੁਤ ਮਾਣ ਹੈ ਅਤੇ ਪੂਰੀ ਉਮੀਦ ਹੈ ਕਿ ਅਗੇ ਚੱਲ ਕੇ ਵੀ ਅਰਸ਼ ਚੰਗਾ ਪ੍ਰਦਰਸ਼ਨ ਕਰ ਪੰਜਾਬ ਦਾ ਨਾਮ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਨਾ ਰੋਸ਼ਨ ਕਰੇਗਾ।