ਸੋਨ ਤਗ਼ਮਾ ਜਿੱਤਿਆ ਤਾ ਦੇਸ ਵਾਪਸ ਪਰਤਣ ਤੇ ਕੇਂਦਰੀ ਖੇਡ ਮੰਤਰੀ ਨੇ ਕੀਤਾ ਸਵਾਗਤ
ਜੀ ਐਸ ਪੰਨੂ
ਪਟਿਆਲਾ25,ਮਈ,2022 - ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਤੀਰ ਅੰਦਾਜ਼ ਅਮਨ ਸੈਣੀ, ਜਿਸ ਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਵਿਸ਼ਵ ਕੱਪ ਸਟੇਜ-ਦੋ ਵਿੱਚ ਕੰਪਾਊਂਡ ਮੈੱਨ ਸ਼ਰੇਣੀ ਵਿੱਚ ਸੋਨ ਤਗ਼ਮਾ ਜਿੱਤਿਆ, ਦਾ ਦੇਸ ਵਾਪਸ ਪਰਤਣ ਉੱਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕਰ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਵੱਲੋਂ ਨਵੀਂ ਦਿੱਲੀ ਦੇ ਆਈ. ਜੀ. ਸਟੇਡੀਅਮ ਵਿੱਚ ਸਵਾਗਤ ਕੀਤਾ । ਤੀਰ ਅੰਦਾਜ਼ਾਂ ਦੀ ਇਸ ਟੀਮ ਦਾ ਸਵਾਗਤ ਕਰਨ ਲਈ ਅਨੁਰਾਗ ਠਾਕੁਰ ਅਤੇ ਸੰਦੀਪ ਪ੍ਰਧਾਨ ਉਚੇਚੇ ਤੌਰ ਉੱਤੇ ਸਟੇਡੀਅਮ ਵਿਚ ਪਹੁੰਚੇ ਸਨ।
ਕੇਂਦਰੀ ਖੇਡ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਟਵਿੱਟਰ ਹੈਂਡਲ ਰਾਹੀਂ ਇਸ ਮਿਲਣੀ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਕੋਚ ਸੁਰਿੰਦਰ ਸਿੰਘ ਤੋਂ ਸਿਖਲਾਈ ਪ੍ਰਾਪਤ ਕਰ ਰਹੇ ਅਮਨ ਸੈਣੀ ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਹਨ।