ਪੰਜਾਬ ਸਟੇਟ ਯੂਥ ਬਾਕਸਿੰਗ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਜ਼ੋਰਾਂ 'ਤੇ
- ਮਾਲੇਰ ਕੋਟਲਾ ਵਾਸੀਆਂ ਵਿੱਚ ਚੈਂਪੀਅਨਸ਼ਿਪ ਨੂੰ ਲੈ ਕੇ ਉਤਸੁਕਤਾ ਦਾ ਮਾਹੌਲ
- ਮਾਲੇਰ ਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਜਾਵੇਗਾ
- ਫਾਈਨਲ ਵਾਲੇ ਦਿਨ ਪਦਮ ਸ਼੍ਰੀ ਐਵਾਰਡੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਬਤੌਰ ਚੀਫ਼ ਗੈਸਟ ਲਵਾਉਣਗੇ ਅਪਣੀ ਹਾਜ਼ਰੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 24 ਜੂਨ,2022 ਪੰਜਾਬ ਬਾਕਸਿੰਗ ਐਸੋਸੀਏਸ਼ਨ ਦੀ ਇਕਾਈ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਮਾਲੇਰ ਕੋਟਲਾ ਵੱਲੋਂ ਮਿਤੀ 26 ਜੂਨ ਤੋਂ 29 ਜੂਨ 2022 ਤੱਕ ਨਵੇਂ ਬਣੇ ਜ਼ਿਲਾ ਮਾਲੇਰ ਕੋਟਲਾ ਵਿੱਚ ਪੰਜਵੀਂ ਯੂਥ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ (ਮੁੰਡੇ) ਸਥਾਨਕ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ਹੈ।
ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਹੰਮਦ ਯਾਕੂਬ ਅਤੇ ਸਕੱਤਰ ਸ਼੍ਰੀ ਮੁਹੰਮਦ ਹਬੀਬ ਨੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਚੈਂਪੀਅਨਸ਼ਿਪ ਸਬੰਧੀ ਜ਼ਿਆਦਾ ਤਰ ਕੰਮ ਜੁਝਾਰੂ ਸਾਥੀਆਂ ਦੀ ਮਦਦ ਨਾਲ ਨੇਪਰੇ ਚਾੜ੍ਹ ਲਏ ਗਏ ਹਨ ਅਤੇ ਰਹਿੰਦੇ ਕੰਮਾਂ ਲਈ ਮੈਂਬਰ ਸਾਥੀਆਂ ਵੱਲੋਂ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ । ਮਿਤੀ 26 ਜੂਨ ਦੀ ਸ਼ਾਮ ਨੂੰ ਐਮ ਐਲ ਏ ਮਾਲੇਰ ਕੋਟਲਾ ਸ਼੍ਰੀ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਮਿਤੀ 29 ਜੂਨ ਦੀ ਦੁਪਹਿਰ ਫਾਈਨਲ ਵਾਲੇ ਦਿਨ ਪਦਮ ਸ਼੍ਰੀ ਐਵਾਰਡੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਬਤੌਰ ਚੀਫ਼ ਗੈਸਟ ਅਪਣੀ ਹਾਜ਼ਰੀ ਦੇਣਗੇ ।
ਉਹਨਾਂ ਅੱਗੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ ਭਰ ਦੀਆਂ ਟੀਮਾਂ ਭਾਗ ਲੈਣਗੀਆਂ ਜਿਹਨਾਂ ਦੇ ਰਹਿਣ ਅਤੇ ਖਾਣ ਪੀਣ ਦਾ ਬੰਦੋਬਸਤ ਐਸੋਸੀਏਸ਼ਨ ਵੱਲੋਂ ਹੀ ਕੀਤਾ ਗਿਆ ਹੈ। ਉਹਨਾਂ ਉਮੀਦ ਜਤਾਈ ਕਿ ਇਹ ਮੁਕ਼ਾਬਲਾ ਮਾਲੇਰ ਕੋਟਲਾ ਦੀ ਸਰ ਜ਼ਮੀਨ ਅਤੇ ਇੱਥੇ ਦੇ ਲੋਕਾਂ ਦਾ ਨਾਮ ਵਿਦੇਸ਼ਾਂ ਤੱਕ ਜ਼ਰੂਰ ਰੌਸ਼ਨ ਕਰੇਗਾ। ਲੋਕਾਂ ਵਿੱਚ ਖੇਡਾਂ ਪ੍ਰਤੀ ਜਾਗ੍ਰਿਤੀ ਪੈਦਾ ਹੋਵੇਗੀ। ਸਮੂਹ ਮੈਂਬਰਾਂਨ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਵੱਲੋਂ ਮਾਲੇਰ ਕੋਟਲਾ ਅਤੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਇਤਿਹਾਸ ਸਿਰਜਣ ਜਾ ਰਹੇ ਇਸ ਪ੍ਰੋਗਰਾਮ ਵਿੱਚ ਹੁਮ ਹੁਮਾ ਕੇ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਜਗਦੇਵ ਸਿੰਘ ਜੱਗਾ,ਸ਼੍ਰੀ ਸੱਜਾਦ ਅਲੀ ਗੌਰੀਆ , ਸ਼੍ਰੀ ਰਫ਼ੀਕ ਢੋਟ, ਸ਼੍ਰੀ ਮੁਹੰਮਦ ਤਾਹਿਰ, ਸ਼੍ਰੀ ਗੁਲਰੇਜ ਆਬਿਦ , ਸ਼੍ਰੀ ਮੁਹੰਮਦ ਯਾਮੀਨ,ਸ. ਸਰਬਜੀਤ ਸਿੰਘ ਧਲੇਰ, ਸ. ਰਣਜੀਤ ਸਿੰਘ ਸੋਹੀ, ਸ਼੍ਰੀ ਮੁਹੰਮਦ ਹਨੀਫ਼, ਸ਼੍ਰੀ ਮੁਹੰਮਦ ਸ਼ਫੀਕ, ਸ਼੍ਰੀ ਰਮਜ਼ਾਨ ਸੋਨੀ, ਸ਼੍ਰੀ ਅਬਦੁੱਲ ਰਸ਼ੀਦ, ਸ. ਤਾਰਾ ਸਿੰਘ, ਸ਼੍ਰੀ ਦਿਲਸ਼ਾਦ ਢੋਟ, ਸ਼੍ਰੀ ਪਰਦੀਪ ਜੁਗਨੂੰ, ਸ਼੍ਰੀ ਨਰਿੰਦਰ ਸ਼ਰਮਾ , ਸ਼੍ਰੀ ਅਬਦੁੱਲ ਸੱਤਾਰ, ਸ਼੍ਰੀ ਮੁਹੰਮਦ ਮੁਸ਼ਤਾਕ, ਸ਼੍ਰੀ ਮੁਹੰਮਦ ਹਾਸ਼ਿਮ, ਸ. ਜਗਦੀਸ਼ ਸਿੰਘ ਚੇਅਰਮੈਨ, ਸ. ਪਰਗਟ ਸਿੰਘ ਇਮਾਮਗੜ ਆਦਿ ਹਾਜ਼ਰ ਸਨ।