ਅਰਿਹੰਤ ਸਪੀਨਿੰਗ ਮਿੱਲ ਵੱਲੋੋਂ ਸਰਕਾਰੀ ਹਸਪਤਾਲ ਨੂੰ ਅਪ੍ਰੇਸ਼ਨ ਥੀਏਟਰ ਲਈ ਮਸ਼ੀਨਾਂ ਭੇਂਟ
ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 28 ਜੂਨ 2022, ਅਰਿਹੰਤ ਸਪੀਨਿੰਗ ਮਿੱਲ ਵੱਲੋ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਅਪ੍ਰੇਸ਼ਨ ਥੀਏਟਰ ਲਈ ਐਸ ਵੀ ਮਸ਼ੀਨ, ਸਟਰੇਚਰ ਟਰਾਲੀ, ਕਟਰੀ ਮਸ਼ੀਨ, ਓ ਟੀ ਐਲ ਈ ਡੀ ਲਾਈਟ 6 ਰੈਫਲੈਕਟਰ, ਆਟੋਕਲੇਵ ਮਸ਼ੀਨ, ਅਤੇ ਵਹੀਲ ਚੇਅਰ ਆਦਿ ਸੀ.ਐਸ.ਆਰ ਫੰਡਜ਼ ਅਧੀਨ ਭੇਟ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ, ਸਿਵਲ ਸਰਜਨ ਡਾ ਮੁਕੇਸ ਚੰਦਰ ,ਐਸ.ਐਮ.ਓ ਡਾਕਟਰ ਮੁਹੰਮਦ ਅਖ਼ਤਰ, ਅਰਿਹੰਤ ਸਪਿੰਨਿੰਗ ਮਿਲ ਤੋਂ ਬਿਜ਼ਨਸ ਹੈੱਡ ਸ੍ਰੀ ਸੁਮਿਤ ਅਗਰਵਾਲ ਅਤੇ ਸੀ ਐਸ ਆਰ ਹੈੱਡ ਸ੍ਰੀ ਅਮਿਤ ਜੈਨ ਵੀ ਮੌਜੂਦ ਸਨ ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਵਾ ਦੇਣ ਲਈ ਵਚਨਬੱਧ ਹੈ। ਲੋਕਾਂ ਨੂੰ ਲੋੜੀਦੀਆ ਬਿਹਤਰ ਸਿਹਤ ਸਹੂਲਤਾ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।ਸਾਨੂੰ ਸਾਰਿਆ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਹਰ ਸਮੇਂ ਲੋੜਵੰਦਾ ਦੀ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਜ਼ਿਲ੍ਹੇ ਦੇ ਹੋਰ ਉਦਯੋਗਿਕ ਅਦਾਇਰੀਆਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਂਣ ।