ਵਜ਼ਨ ਘਟਾਉਣ ਦੇ ਟਿਪਸ: ਨਾ ਡਾਈਟਿੰਗ, ਨਾ ਜਿਮ... ਸਿਰਫ਼ ਇਹ 4 ਜੂਸ ਪੀਣ ਨਾਲ ਘਟੇਗਾ ਤੁਹਾਡਾ ਭਾਰ : ਡਾਕਟਰ ਭਾਵਿਤ ਗੋਇਲ
ਦੀਪਕ ਗਰਗ
ਕੋਟਕਪੂਰਾ 28 ਜੂਨ 2022
ਅੱਜ ਦੇ ਯੁੱਗ ਵਿੱਚ ਸੁੰਦਰ ਦਿਖਣ ਦੀ ਤਾਂਘ ਵੀ ਹੈ ਅਤੇ ਸਮੇਂ ਦੀ ਘਾਟ ਵੀ। ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਅਸੀਂ ਵਰਕਆਊਟ ਨਹੀਂ ਕਰ ਪਾ ਰਹੇ ਹਾਂ। ਇੰਨਾ ਹੀ ਨਹੀਂ ਖਾਣਾ ਪੀਣਾ ਵੀ ਠੀਕ ਤਰ੍ਹਾਂ ਨਾਲ ਨਹੀਂ ਕੀਤਾ ਜਾਂਦਾ। ਜਿਸ ਕਾਰਨ ਭਾਰ ਵਧਦਾ ਹੈ। ਸਥਾਨਕ ਫਰੀਦਕੋਟ ਰੋਡ ਤੇ ਸਥਿਤ ਸਿਟੀ ਕਲੀਨਿਕ ਦੇ ਸੰਚਾਲਕ ਅਤੇ ਕੋਟਕਪੂਰਾ ਦੇ ਪ੍ਰਸਿੱਧ ਆਯੁਰਵੇਦ ਮਾਹਿਰ ਡਾਕਟਰ ਭਾਵਿਤ ਗੋਇਲ ਨੇ ਇਕ ਬਹੁਤ ਹੀ ਆਸਾਨ ਤਰੀਕਾ ਦੱਸਿਆ ਹੈ, ਜਿਸ ਨਾਲ ਤੁਸੀਂ ਆਪਣਾ ਭਾਰ ਕੰਟਰੋਲ 'ਚ ਰੱਖ ਸਕਦੇ ਹੋ।
ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਵਿੱਚ ਸਮੇਂ ਦੀ ਕਮੀ ਕਾਰਨ ਲੋਕਾਂ ਨੇ ਫਾਸਟ ਫੂਡ ਅਤੇ ਡੱਬਾਬੰਦ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਵਧੇ ਹੋਏ ਵਜ਼ਨ ਨੂੰ ਘੱਟ ਕਰਨ ਲਈ ਅਸੀਂ ਜਿਮ ਅਤੇ ਡਾਈਟ ਵੱਲ ਵਧਦੇ ਹਾਂ, ਪਰ ਉਹ ਨਿਯਮਿਤ ਤੌਰ 'ਤੇ ਅਜਿਹਾ ਵੀ ਨਹੀਂ ਕਰ ਪਾਉਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਆਪਣੀ ਡਾਈਟ 'ਚ ਕੁਝ ਜੂਸ ਸ਼ਾਮਲ ਕਰ ਸਕਦੇ ਹੋ, ਜੋ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਕਰਨ 'ਚ ਮਦਦ ਕਰੇਗਾ। ਇਸ ਦੇ ਨਾਲ ਹੀ ਤੁਹਾਡੀ ਚਮੜੀ ਦੀ ਚਮਕ ਵੀ ਵਧੇਗੀ। ਡਾਕਟਰ ਭਾਵਿਤ ਗੋਇਲ ਨੇ ਅਜਿਹੇ 4 ਜੂਸਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੇ ਨਾਲ ਤੁਸੀਂ ਖੁਦ ਨੂੰ ਸਲਿਮ ਫਿੱਟ ਰੱਖ ਸਕਦੇ ਹੋ। ਪਰ ਸ਼ਰਤ ਇਹ ਹੈ ਕਿ ਇਹ ਜੂਸ ਤਾਜੇ ਕੱਢਕੇ ਬਿਨਾਂ ਚੀਨੀ ਦੇ ਇਸਤੇਮਾਲ ਕਰਨੇ ਹਨ।
1. ਗਾਜਰ ਦਾ ਜੂਸ
ਡਾ: ਭਾਵਿਤ ਅਨੁਸਾਰ ਗਾਜਰ ਦਾ ਜੂਸ ਭਾਰ ਘਟਾਉਣ ਵਿਚ ਬਹੁਤ ਮਦਦਗਾਰ ਹੁੰਦਾ ਹੈ। ਗਾਜਰ ਦੇ ਜੂਸ ਵਿੱਚ ਡਾਇਟਰੀ ਫਾਈਬਰ ਹੁੰਦਾ ਹੈ ਜੋ ਭੁੱਖ ਨੂੰ ਕੰਟਰੋਲ ਕਰਦਾ ਹੈ। ਜਿਸ ਕਾਰਨ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਇਸ ਲਈ ਜੇਕਰ ਤੁਸੀਂ ਆਪਣੀ ਡਾਈਟ 'ਚ ਇਕ ਗਲਾਸ ਗਾਜਰ ਦਾ ਜੂਸ ਲੈਂਦੇ ਹੋ ਤਾਂ ਇਹ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ।
2. ਅਨਾਰ ਦਾ ਜੂਸ
ਡਾਕਟਰ ਗੋਇਲ ਨੇ ਦੱਸਿਆ ਕਿ ਅਨਾਰ ਦਾ ਜੂਸ ਪੀਣਾ ਵੀ ਭਾਰ ਘਟਾਉਣ ਲਈ ਫਾਇਦੇਮੰਦ ਹੁੰਦਾ ਹੈ। ਅਨਾਰ ਆਇਨ, ਜ਼ਿੰਕ, ਫਾਈਬਰ ਅਤੇ ਪੋਟਾਸ਼ੀਅਮ ਅਤੇ ਓਮੇਗਾ 6 ਨਾਲ ਭਰਪੂਰ ਹੁੰਦਾ ਹੈ। ਇਹ ਮੋਟਾਪੇ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਚੀਨ ਦੀ ਸਿੰਹੁਆ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਕਿ ਅਨਾਰ ਮੋਟਾਪੇ ਦੇ ਵਿਕਾਸ ਨੂੰ ਰੋਕ ਸਕਦਾ ਹੈ। ਇਸ ਵਿਚ ਫਾਈਬਰ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ, ਜਿਸ ਕਾਰਨ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿ ਸਕਦਾ ਹੈ। ਇਸ ਲਈ ਹਰ ਰੋਜ਼ ਇੱਕ ਕੱਪ ਅਨਾਰ ਜਾਂ ਜੂਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ।
3. ਟਮਾਟਰ ਦਾ ਜੂਸ
ਡਾਕਟਰ ਭਾਵਿਤ ਅਨੁਸਾਰ ਲਾਲ-ਲਾਲ ਟਮਾਟਰ 'ਚ ਫਾਈਬਰ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ। ਜਿਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ। ਇਸ ਲਈ ਆਪਣੀ ਖੁਰਾਕ 'ਚ ਇਕ ਕੱਪ ਜਾਂ ਇਕ ਗਲਾਸ ਟਮਾਟਰ ਦਾ ਜੂਸ ਜ਼ਰੂਰ ਲਓ। ਟਮਾਟਰ ਦਾ ਰਸ ਵੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।
4. ਬੀਟਰੂਟ ਦਾ ਜੂਸ
ਡਾਕਟਰ ਗੋਇਲ ਮੁਤਬਿਕ ਖੂਨ ਵਧਾਉਣ ਜਾਂ ਭਾਰ ਘਟਾਉਣ ਲਈ ਚੁਕੰਦਰ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਚੁਕੰਦਰ ਦੇ ਜੂਸ ਵਿੱਚ ਕੈਲੋਰੀ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ। ਜੋ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਚੁਕੰਦਰ ਦਾ ਰਸ ਜਾਂ ਰਾਇਤਾ ਡਾਈਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਕਿਸੇ ਵੀ ਹੋਰ ਜਾਣਕਾਰੀ ਲਈ ਡਾਕਟਰ ਭਾਵਿਤ ਗੋਇਲ ਨੂੰ ਵਹੱਟਸ ਐਪ ਨੰਬਰ 98154 22889 ਤੇ ਮੈਸੇਜ ਭੇਜਿਆ ਜਾ ਸਕਦਾ ਹੈ।