ਹਰ ਦੁਕਾਨਦਾਰ ਨੂੰ ਲਿਖਣੀ ਪਵੇਗੀ ਮਠਿਆਈਆਂ ਦੀ ਵਰਤੋਂ ਯੋਗ ਤਾਰੀਕ : ਜ਼ਿਲ੍ਹਾ ਸਿਹਤ ਅਫਸਰ ਡਾ . ਪਰਵਿੰਦਰਪਾਲ ਕੌਰ
ਜਗਤਾਰ ਸਿੰਘ
ਪਟਿਆਲਾ , 28 ਜੂਨ 2022: ਜਿਲਾ ਸਿਹਤ ਅਫਸਰ ਡਾ . ਪਰਵਿੰਦਰਪਾਲ ਕੌਰ ਨੇ ਦੱਸਿਆ ਕਿ ਮਠਿਆਈ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਫੂਡ ਸੇਫਟੀ ਤਹਿਤ ਮਠਿਆਇਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟ੍ਰੇਅ ਜਾਂ ਕਾਊਟਰ ਵਿਚ ਵਿਕਰੀ ਲਈ ਪਈਆਂ ਖੁੱਲੀਆਂ ਮਠਿਆਈਆਂ ਖਾਣਯੋਗ ਹਨ।ਹਰ ਦੁਕਾਨਦਾਰ ਨੂੰ ਟ੍ਰੇਅ ਉਤੇ ਇਸ ਤਾਰੀਕ ਤੋਂ ਪਹਿਲਾਂ ਖਾਣਯੋਗ ਵਾਲੀ ਪਰਚੀ ਲਗਾਉਣੀ ਪਵੇਗੀ ਤੇ ਜਿਹੜੇ ਦੁਕਾਨਦਾਰ ਅਜਿਹਾ ਨਹੀਂ ਕਰਦੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ।ਇਹ ਨਿਯਮ ਦੇਸ਼ ਭਰ ਵਿਚ 1 ਅਕਤੂਬਰ 2020 ਤੋਂ ਲਾਗੂ ਹੈ।
ਇਸ ਬਾਰੇ ਦੁਕਾਨਦਾਰਾਂ ਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ । = ' ਲੱਗੇ ਵੀ ਜਿਲਾ ਸਿਹਤ ਅਫਸਰ ਨੇ ਕਿਹਾ ਕਿ ਆਮ ਤੌਰ ਤੇ ਦੁਕਾਨਦਾਰਾਂ ਨੂੰ ਟ੍ਰੇਆਂ ਵਿਚ ਖੁੱਲੀਆਂ ਮਠਿਆਈਆਂ ਰੱਖੀਆਂ ਹੁੰਦੀਆਂ ਹਨ ਅਤੇ ਗ੍ਰਾਹਕਾਂ ਨੂੰ ਪਤਾ ਨਹੀਂ ਲਗਦਾ ਕਿ ਕਿਹੜੀ ਮਠਿਆਈ ਕਦੋਂ ਬਈਆਂ ਹੈ ਅਤੇ ਕਦੋਂ ਤੱਕ ਖਾਣਯੋਗ ਹੈ।ਇਸ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਠਿਆਈ ਵਾਲੀ ਹਰ ਟ੍ਰੇਅ ਅੱਗੇ ਪਰਚੀ ਕੇ ਦਰਸਾਉਣਾ ਪਵੇਗਾ ਤਾਂ ਕਿ ਗ੍ਰਾਹਕਾਂ ਮਠਿਆਈ ਕਿਹੜੀ ਤਾਰੀਕ ਤੱਕ ਖਾਧੀ ਜਾ ਸਕਦੀ ਹੈ।ਉਨ੍ਹਾਂ ਦੁਕਾਨਦਾਰਾ ਂ ਨੂੰ ਇੱਕ ਜੁਲਾਈ ਤੱਕ ਇਸ ਨਿਯਮ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ , ਇੱਕ ਜੁਲਾਈ ਤੋਂ ਬਾਅਦ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੁਹਰਾਇਆ ਕਿ ਫੂਡ ਸੇਫਟੀ ਸਟੈਡਰਡਜ਼ ਐਂਡ ਰੈਗੂਲੇਸ਼ਨ ਐਕਟ ਤਹਿਤ ਹਰ ਦੁਕਾਨਦਾਰ ਜਾਂ ਦੋਧੀ ਜਾਂ ਸਬੰਧਤ ਵਿਅਕਤੀ ਲਈ ਸ਼ੁੱਧ ਮਿਲਾਵਟ ਰਹਿਤ ਅਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ । ਉਹਨਾਂ ਦੱਸਿਆ ਕਿ ਖਾਣਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਹਰ ਦੁਕਾਨ ਦਾਰ ਜਾਂ ਰੋਹੜੀ , ਫੜੀ ਵਾਲਿਆਂ ਲਈ ਵੀ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਕੋਲੋ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਬਣਵਾਉਣਾ ਜ਼ਰੂਰੀ ਹੈ।ਇਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਨਹੀਂ।ਵਿਭਾਗ ਦੀ ਵੈਬਸਾਈਟ ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਿਸਟ੍ਰੇਸ਼ਨ ਸਰਟੀਫਿਕੇਟ ਜਾਂ ਫੂਡ ਲਾਇਸ ਬਣਵਾਇਆ ਜਾ ਸਕਦਾ ਹੈ।ਜਿਸ ਵਾਸਤੇ ਸਿਰਫ ਸਰਕਾਰੀ ਫੀਸ ਲਈ ਜਾਂਦੀ ਹੈ । :