ਚੰਗੀ ਸਿੱਖਿਆ ਪ੍ਰਾਪਤੀ ਲਈ ਚੰਗੀ ਸਿਹਤ ਦਾ ਹੋਣਾ ਜ਼ਰੂਰੀ : ਸਿਵਲ ਸਰਜਨ
ਡੀ ਵਾਰਮਿੰਗ ਦਿਵਸ ਅਤੇ ਮੋਪਅੱਪ ਡੇ ਤੱਕ ਬੱਚਿਆ ਨੂੰ ਹਵਾਈ ਜਾਵੇਗੀ ਐਲਬੈਡਾਜੋਲ ਦੀ ਗੋਲੀ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ, 11 ਅਗਸਤ 2022
ਚੰਗੀ ਸਿੱਖਿਆ ਦੀ ਪ੍ਰਾਪਤੀ ਦੇ ਲਈ ਚੰਗੀ ਸਿਹਤ ਦਾ ਹੋਣਾ ਲਾਜ਼ਮੀ ਹੈ ਤਾਂ ਕਿ ਸਾਡੇ ਦੇਸ਼ ਦਾ ਭਵਿੱਖ ਬੱਚੇ ਆਪਣੇ ਅਤੇ ਮਾਪਿਆ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ: ਮੁਕੇਸ਼ ਚੰਦਰ ਨੇ ਕੀਤਾ।ਉਨ੍ਹਾਂ ਦੱਸਿਆ ਕਿ ਮਿਤੀ 10 ਅਗਸਤ ਤੋਂ 01 ਸਾਲ ਤੋਂ 19 ਸਾਲ ਤੱਕ ਦੇ ਬੱਚਿਆ ਨੂੰ ਪੇਟ ਦੇ ਕੀੜੇ ਮਾਰਨ ਦੀ ਗੋਲੀ ਐਲਬੈਡਾਜੋਲ ਹਵਾਈ ਜਾਵੇਗੀ। ਇਸ ਦਾ ਮੋਪਅੱਪ ਡੇ 17 ਅਗਸਤ ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀ ਵਾਰਮਿੰਗ ਦਿਵਸ ਅਤੇ ਮੋਪਅੱਪ ਡੇ ਤੱਕ ਜ਼ਿਲ੍ਹੇ ਭਰ ਦੇ ਸਾਰੇ ਬੱਚਿਆ ਨੂੰ ਐਲਬੈਡਾਜੋਲ ਦੀ ਗੋਲੀ ਹਵਾਈ ਜਾਵੇਗੀ।
ਬੱਚਿਆ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆ ਸਿਵਲ ਸਰਜਨ ਡਾ. ਮੁਕੇਸ਼ ਚੰਦਰ ਨੇ ਦੱਸਿਆ ਕਿ ਸਲਾਦ ਦੇ ਤੌਰ ਤੇ ਵਰਤਿਆ ਜਾਣ ਵਾਲੀਆ ਕੱਚੀਆਂ ਹਰੀਆਂ ਸਬਜ਼ੀਆਂ ਨੂੰ ਚੰਗੀ ਤਰਾਂ ਸਾਫ਼ ਕਰਕੇ ਖਾਣਾ ਚਾਹੀਦਾ ਹੈ ਅਤੇ ਸਕੂਲ ਵਿਚ ਸਾਫ਼ ਸੁਥਰੇ ਰਹਿਣ, ਨਹੁੰ ਕੱਟ ਕੇ ਰੱਖਣ ਤੇ ਰੋਟੀ ਖਾਣ ਤੋ੍ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਅਤੇ ਦੰਦਾਂ ਨਾਲ ਨਹੁੰ ਕੱਟਣ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀ ਸਿਹਤ ਪ੍ਰਤੀ ਸੁਹਿਰਦ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਦੇ 2 ਸਾਲ ਤੋ 19 ਸਾਲ ਤੱਕ ਦੇ ਬੱਚਿਆ ਨੂੰ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਐਲਬੈਡਾਜੋਲ ਦੀ ਗੋਲੀ ਮੁਫ਼ਤ ਹਵਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਡਾਇਰੈਕਟਰ ਹੈਲਥ ਡਾ: ਦਲਵੀਰ ਕੌਰ ਨੇ ਸਰਕਾਰੀ ਕੰਨਿਆ ਸਕੂਲ, ਇਸਲਾਮੀਆ ਕੰਬੋਜ ਸ ਸ ਸ ਮਾਲੇਰਕੋਟਲਾ ਵਿਖੇ ਬੱਚਿਆ ਨੂੰ ਐਲਬੈਡਾਜੋਲ ਦੀਆਂ ਗੋਲੀਆਂ ਖੁਆ ਕੇ ਕੀਤੀ ।