ਪਟਿਆਲਾ: ਪ੍ਰੇਮ ਕਲੋਨੀ ਵਿੱਚ ਡਾਇਰੀਆ ਦੇ ਕੇਸ ਆਉਣ 'ਤੇ ਏਰੀਏ ਵਿੱਚ ਤੁਰੰਤ ਮੈਡੀਕਲ ਟੀਮ ਕੀਤੀ ਤੈਨਾਤ
- ਸਿਹਤ ਜਾਂਚ ਕੈਂਪ ਲਗਾ ਕੇ ਮਰੀਜਾਂ ਨੂੰ ਦਿੱਤੀਆਂ ਦਵਾਈਆਂ
- ਸਿਹਤ ਅਧਿਕਾਰੀਆਂ ਵੱਲੋਂ ਸਥਿਤੀ ਦਾ ਜਾਇਜਾ ਲੈਣ ਲਈ ਏਰੀਏ ਦਾ ਕੀਤਾ ਦੌਰਾ
ਜਗਤਾਰ ਸਿੰਘ
ਪਟਿਆਲਾ 19 ਅਗਸਤ 2022 - ਪਟਿਆਲਾ ਦੇ ਘਲੋੜੀ ਗੇਟ ਸਥਿਤ ਨਿਉ ਮਹਿੰਦਰਾ ਕਲੋਨੀ ਦੇ ਨਾਲ ਪ੍ਰੇਮ ਕਲੋਨੀ ਵਿੱਚ ਡਾਇਰੀਆ ਦੇ ਕੇਸ ਆਹਮਣੇ ਆਉਣ ਦੀ ਸੁਚਨਾ ਮਿਲਣ ਤੇਂ ਸਿਹਤ ਅਧਿਕਾਰੀਆਂ ਵੱਲੋਂ ਤੁਰੰਤ ਏਰੀਏ ਦਾ ਦੋਰਾ ਕਰਕੇ ਏਰੀਏ ਵਿੱਚ ਸਿਹਤ ਜਾਂਚ ਕੈਂਪ ਲਗਾ ਕੇ ਮਰੀਜਾਂ ਨੂੰ ਦਵਾਈਆਂ ਦਿੱਤੀਆ।ਜਾਣਕਾਰੀ ਦਿੰਦੇ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇਂ ਦੱਸਿਆ ਕਿ ਉਹਨਾਂ ਨੂੰ ਮਿਉਂਸੀਪਲ ਕਾਉਂਸਲਰ ਪੇ੍ਰਮ ਕਲੋਨੀ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਏਰੀਏ ਵਿੱਚ ਡਾਇਰੀਆ ਦੇ ਕੇਸ ਰਿਪੋਰਟ ਹੋ ਰਹੇ ਹਨ।ਜਿਸ ਤੇਂ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇੇ ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਨਾਲ ਮਿਲ ਕੇ ਪ੍ਰਭਾਵਤ ਏਰੀਏ ਦਾ ਦੋੋਰਾ ਕੀਤਾ ਅਤੇ ਏਰੀਏ ਵਿੱਚ ਸਿਹਤ ਜਾਂਚ ਕੈਂਂਪ ਲਗਵਾ ਕੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆ।
ਉਹਨਾਂ ਦੱਸਿਆਂ ਕਿ ਸਿਹਤ ਟੀਮਾਂ ਵੱਲੋਂ ਘਰ ਘਰ ਸਰਵੇ ਦੋਰਾਣ ਪੰਜ ਹੋਰ ਨਵੇਂ ਡਾਇਰੀਆ ਦੇ ਕੇਸ ਸਾਹਮਣੇ ਆਏ ਜਿਹਨਾਂ ਨੂੰ ਕੈਂਪ ਵਿੱਚ ਚੈਕ ਅਪ ਲਈ ਭੇਜਿਆ ਗਿਆ, ਚੈਕਅਪ ਦੋਰਾਣ ਡਾਕਟਰਾ ਵੱਲੋਂ ਦੋ ਮਰੀਜਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਤਿੰਨ ਮਰੀਜਾਂ ਨੂੰ ਦਵਾਈ ਦੇ ਕੇ ਘਰ ਭੇਜ ਦਿਤਾ ਗਿਆ।ਇਸ ਤੋਂ ਇਲਾਵਾ 8 ਮਰੀਜ ਜੋ ਬੀਤੇ ਦਿਨ ਤੋਂ ਹਸਪਤਾਲ ਵਿੱਚ ਦਾਖਲ਼ ਹੋਏ ਸਨ, ਵਿਚੋਂ ਦੋ ਮਰੀਜ ਠੀਕ ਹੋਣ ਉਪਰੰਤ ਘਰ ਆ ਗਏ ਹਨ ।ਇਸ ਤਰਾਂ ਏਰੀਏ ਵਿਚੋਂ ਹੁਣ ਤੱਕ ਡਾਇਰੀਆ ਦੇ ਰਿਪੋਰਟ ਹੋਏ ਕੁੱਲ ਕੇਸਾਂ ਦੀ ਗਿਣਤੀ 13 ਹੈ ।ਉਹਨਾਂ ਕਿਹਾ ਕਿ ਏਰੀਏ ਵਿੱਚ ਲਗਾਇਆ ਸਿਹਤ ਜਾਂਚ ਕੈਂਪ ਅਗਲੇ ਕੁੱਝ ਦਿਨਾਂ ਤੱਕ ਵੀ ਜਾਰੀ ਰਹੇਗਾ ਅਤੇ ਹੁਣ ਏਰੀਏ ਵਿੱਚ ਡਾਇਰੀਆ ਦੀ ਸਥਿਤੀ ਕਾਬੂ ਵਿੱਚ ਹੈ ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹ ਾਕਿ ਸਿਹਤ ਟੀਮਾ ਵੱਲੋਂ ਕਲੋਨੀ ਦੇ ਲੋਕਾਂ ਨੁੰ ਓ.ਆਰ.ਐਸ. ਪੈਕਟਾ ਦੀ ਵੰਡ ਕਰਨ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਸ਼ੂਧ ਕਰਕੇ ਪੀਣ ਯੋਗ ਬਣਾਉਣ ਲਈ ਕਲੋਰੀਨ ਗੋਲੀਆ ਦੀ ਵੰਡ ਵੀ ਕੀਤੀ ਗਈ ।ਉਹਨਾਂ ਕਿਹਾ ਕਿ ਮਿਉਸੀਂਪਲ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਟੈਂਕਰਾ ਰਾਹੀ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ ।ਸਿਹਤ ਟੀਮਾਂ ਜਿਹਨਾਂ ਵਿੱਚ ਆਸ਼ਾ ਵਰਕਰ ਸ਼ਾਮਲ ਹਨ ਵੱਲੋ ਘਰ ਘਰ ਸਰਵੇ ਕਰਕੇ ਲੋਕਾਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕਰਨ ਦੇ ਨਾਲ ਟੱਟੀਆਂ, ਉਲਟੀਆਂ ਅਤੇ ਬੁਖਾਰ ਵਾਲੇ ਕੇਸਾਂ ਦੀ ਸ਼ਿਕਾਇਤ ਵਾਲੇ ਮਰੀਜਾਂ ਨੂੰ ਤੁਰੰਤ ਕੈੰਪ ਵਿੱਚ ਜਾ ਕੇ ਆਪਣੀ ਸਿਹਤ ਜਾਂਵ ਕਰਵਾਉਣ ਅਤੇ ਦਵਾਈ ਲੈਣ ਲਈ ਭੇਜਿਆ ਜਾ ਰਿਹਾ ਹੈ ।