ਹੋੋਲੀ-ਹਾਰਟ ਮਦੇਵੀ ਦੇ 7 ਖਿਡਾਰੀ ਜ਼ਿਲ੍ਹਾ ਜਿੱਤ ਕੇ ਸਟੇਟ ਖੇਡਾਂ ਵਿੱਚ ਦਾਖਲ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 25 ਸਤੰਬਰ 2022, 66ਵੀਆਂ ਪੰਜਾਬ ਸਕੂਲ ਖੇਡਾਂ 2022 ਦੇ ਜਿਲ਼੍ਹਾ ਮਾਲੇਰ ਕੋਟਲਾ ਦੇ ਗੱਤਕਾ ਮੁਕਾਬਲੇ ਸ.ਸ.ਸ.ਸ. ਭੋਗੀਵਾਲ ਵਿਖੇ ਸਕੂਲ ਪ੍ਰਿੰਸੀਪਲ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸੁਰੂ ਹੋਏ,ਮੈਚ ਸੁਰੂ ਕਰਾਉਣ ਮੋਕੇ ਮਾਲੇਰ ਕੋਟਲਾ ਦੇ ਡੀ.ਐਮ. ਰਘੂਨੰਦਨ ਜੀ, ਜੋਨ ਸਾਦਤਪੁਰ ਦੇ ਪ੍ਰਬੰਧਕ ਅਮਰੀਕ ਸਿੰਘ ਆਪਣੇ ਸਾਥੀਆਂ ਸਮੇਤ ਹਾਜਿਰ ਹੋਏ।ਗੱਤਕਾ ਮੁਕਾਬਲਿਆਂ ਵਿੱਚ ਹੋੋਲੀ-ਹਾਰਟ ਸੀਨੀਅਰ ਸੈਕੰਡਰੀ ਸਕੂਲ ਮਦੇਵੀ ਦੇ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿਲੇ ਵਿੱਚੋਂ ਪੁਜੀਸ਼ਨਾਂ ਲੈਕੇ ਜ਼ੋਨ ਸਾਦਤਪੁਰ ਦਾ ਨਾਮ ਰੌਸ਼ਨ ਕੀਤਾ।ਗੱਤਕਾ ਅੰਡਰ 17 ਮੁੰਡਿਆਂ ਵਿੱਚ ਇਮਰਾਨ ਨੇ ਗੋਲਡ ਮੈਡਲ ਲੇਕੇ ਸਟੇਟ ਖੇਡਾਂ ਵਿੱਚ ਨਾਮ ਦਰਜ ਕੀਤਾ।
ਅੰਡਰ 17 ਲੜਕੀਆਂ ਵਿੱਚ ਖੁਸ਼ਪ੍ਰੀਤ ਕੌਰ , ਜਸ਼ਨਦੀਪ ਕੌਰ, ਸੁਖਦੀਪ ਕੌਰ ਅਤੇ ਸਿਮਰਨਪ੍ਰੀਤ ਕੌਰ ਦੀ ਟੀਮ ਨੇ ਫਰੀ-ਸੋਟੀ ਵਿੱਚ ਦੂਜਾ ਸਥਾਨ ਹਾਸਿਲ ਕੀਤਾ।ਵਿਅਕਤੀਗਤ 17 ਸਾਲ ਮੁਕਾਬਲ਼ਿਆਂ ਵਿੱਚ ਨਵਜੀਤ ਕੌਰ ਨੇ ਸਿੰਗਲ ਸੋਟੀ ਵਿੱਚ ਸਿਲਵਰ ਮੈਡਲ, ਸੁਖਵੀਰ ਸਿੰਘ ਢਿੱਲੋਂ ਨੇ ਅਤੇ ਖੁਸ਼ਪ੍ਰੀਤ ਕੌਰ ਢਿੱਲੋਂ ਨੇ ਫਰੀ-ਸੋਟੀ ਵਿੱਚ ਸਿਲਵਰ ਮੈਡਲ ਹਾਸਿਲ ਕੀਤੇ।
ਗੱਤਕਾ ਅੰਡਰ 19 ਲੜਕੀਆਂ ਦੇ ਵਿਅਕਤੀਗਤ ਮੁਕਾਬਲਿਆਂ ਵਿਚ ਹਰਮਨਦੀਪ ਕੌਰ ਨੇ ਪਹਿਲੇ ਸਥਾਨ ਲੈਕੇ ਸਟੇਟ ਖੇਡਾਂ ਵਿੱਚ ਆਪਣੀ ਜਗਾ ਬਣਾ ਲਈ। ਗੱਤਕਾ ਅੰਡਰ 19 ਮੁੰਡਿਆਂ ਵਿੱਚ ਹਰਮਨ ਸਿੰਘ ਢਿੱਲੋਂ ,ਹਰਮਨਪ੍ਰੀਤ ਸਿੰਘ,ਮਨਵੀਰ ਸਿੰਘ ਅਤੇ ਗੁਰਵੀਰ ਸਿੰਘ ਦੀ ਟੀਮ ਨੇ ਸਿੰਗਲ ਸੋਟੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਵਿਅਕਤੀਗਤ ਮੁਕਾਬਲੇ ਵਿੱਚ ਵੀ ਹਰਮਨ ਸਿੰਘ ਢਿੱਲੋਂ ਪਹਿਲੇ ਸਥਾਨ ਤੇ ਰਿਹਾ।ਵਿਅਕਤੀਗਤ ਮੁਕਾਬਲੇ ਵਿੱਚ ਵੀ ਰਾਵਿੰਦਰ ਕੌਰ ਦੂਜੇ ਸਥਾਨ ਤੇ ਰਹੀ।ਇਹਨਾਂ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਕਨਵੀਨਰ ਦੀ ਜੁਮੇਵਾਰੀ ਜਿਲਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਪਰਮਜੀਤ ਸਿੰਘ ਢਿੱਲੋਂ, ਕੋ-ਕਨਵੀਨਰ ਜਿਲਾ ਗੱਤਕਾ ਐਸੋਸੀਏਸ਼ਨ ਦੇ ਸਕੱਤਰ ਨਪਿੰਦਰ ਸਿੰਘ ਨਿਮਾਣਾ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਦੇ ਖਜਾਨਚੀ ਜਗਵਿੰਦਰ ਸਿੰਘ ਲਸੋਈ ਨੇ ਆਫੀਸ਼ਅਲ ਅਤੇ ਰੈਫਰੀ ਦੀਆਂ ਜੁਮੇਵਾਰੀਆਂ ਨਿਭਾਈਆਂ ।
ਹੋਲੀ-ਹਾਰਟ ਦੀਆਂ ਜੇਤੂ ਟੀਮਾਂ ਦੇ ਸਕੂਲ ਪਹੁੰਚਣ ਤੇ ਡਾਇਰੈਕਟਰ ਸੁੁਖਵਿੰਦਰ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਗਗਨਦੀਪ ਕੌਰ ਰਾਏ ਵੱਲੋਂ ਹੋਣਹਾਰ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਟੀਮਾਂ ਦੇ ਕੋਚ ਸ. ਨਪਿੰਦਰ ਸਿੰਘ ਨਿਮਾਣਾ ਨੂੰ ਮੁਬਾਰਕਬਾਦ ਦਿੱਤੀ।ਜਿਨਾ ਦੀ ਮਿਹਨਤ ਨਾਲ ਜਿਲੇ ਵਿੱਚੋਂ ਸਕੂਲ ਦੇ 7 ਖਿਡਾਰੀ ਪਹਿਲੀਆਂ ਅਤੇ 4 ਦੂਜੀਆਂ ਪੁਸੀਜਨਾਂ ਲੈ ਕੇ ਸਟੇਟ ਖੇਡਾਂ ਵਿੱਚ ਜਿਲਾ ਮਾਲੇਰ ਕੋਟਲਾ ਵੱਲੋਂ ਖੇਡਣਗੇ।