ਪਾਲਤੂ ਜਾਨਵਰ ਤੋਂ ਵੀ ਹੋ ਸਕਦੀ ਹੈ ਰੈਬੀਜ, ਸਿਹਤ ਅਧਿਕਾਰੀਆਂ ਵੱਲੋਂ ਪਾਲਤੂ ਜਾਨਵਰ ਪਾਲਕਾਂ ਨੂੰ ਟੀਕਾ ਕਰਨ ਕਰਾਉਣ ਦੀ ਸਲਾਹ
ਰੋਹਿਤ ਗੁਪਤਾ
ਗੁਰਦਾਸਪੁਰ 27 ਸਤੰਬਰ 2022 - ਰੈਬੀਜ ਕੰਟਰੋਲ ਪੋ੍ਰਗਰਾਮ ਤਹਿਤ ਮੀਟਿੰਗ ਹਾਲ ਦਫਤਰ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਵਰਕਸ਼ਾਪ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਨੇ ਕੀਤੀ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਨ ਨੇ ਕਿਹਾ ਕਿ ਰੈਬੀਜ (ਹਲਕਾਅ) ਇਕ ਜਾਨਲੇਵਾ ਰੋਗ ਹੈ। ਇਹ ਇਕ ਵਾਇਰਸ ਤੋਂ ਹੁੰਦਾ ਹੈ , ਜੋ ਜਾਨਵਰਾਂ ਵਿਚ ਪਾਇਆ ਜਾਂਦਾ ਹੈ। ਜਾਨਵਰ ਜਿਵੇਂ ਕੁੱਤਾ, ਬਿੱਲੀ, ਘੋੜਾ, ਬਾਂਦਰ, ਨੇਵਲਾ ਆਦਿ ਦੇ ਕਟਣ ਅਤੇ ਉਨਾਂ ਦੀ ਲਾਰ ਤੋਂ ਇਹ ਵਾਇਰਸ ਮਨੁੱਖ ਤਕ ਪਹੁੰਚ ਜਾਂਦਾ ਹੈ।
ਡੀਆਈਓ ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਰੈਬੀਜ ਤੋਂ ਬਚਾਓ ਲ਼ਈ ਜਰੂਰੀ ਹੈ ਕਿ ਸਮੇਂ ਸਿਰ ਵੈਕਸੀਨੇਸ਼ਨ ਕਰਵਾਈ ਜਾਵੇ। ਵੈਕਸੀਨੇਸ਼ਨ ਜਾਨ ਬਚਾ ਸਕਦੀ ਹੈ। ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫਤ ਵਿਚ ਲਗਾਈ ਜਾਂਦੀ ਹੈ।
:ਜਿਲਾ ਐਪੀਡਮੋਲੋਜਿਸਟ ਡਾ. ਪ੍ਰਭਜੋਤ ਕਲਸੀ ਨੇ ਕਿਹਾ ਕਿ ਪਾਲਤੁ ਜਾਨਵਰਾਂ ਤੋਂ ਵੀ ਰੈਬੀਜ ਹੋ ਸਕਦਾ ਹੈ ਇਸ ਲਈ ਆਪਣੀ ਅਤੇ ਪਾਲਤੁ ਜਾਨਵਰ ਦਾ ਟੀਕਾਕਰਨ ਜਰੂਰ ਕਰਵਾਇਆ ਜਾਵੇ। ਜਾਨਵਰ ਦੇ ਕੱਟਣ ਤੋਂ 6ਸਾਲ ਵਿਚ ਵੀ ਰੈਬੀਜ ਹੋ ਸਕਦੀ ਹੈ। ਇਕ ਵਾਰ ਦੀ ਵੈਕਸੀਨੇਸ਼ਨ ਸਾਲ ਭਰ ਦੀ ਸੁਰਖਿਆ ਦਿੰਦੀ ਹੈ। 28 ਸਤੰਬਰ ਨੂੰ ਸਮੂਹ ਸਿਹਤ ਸੰਸਥਾਵਾਂ ਵਿਚ ਰੈਬੀਜ ਪ੍ਰਤੀ ਜਾਗਰੁਕਤਾ ਦਿਵਸ ਮਨਾਇਆ ਜਾਵੇਗਾ।