ਡੇਂਗੂ ਤੇ ਮਲੇਰੀਏ ਦੇ ਬਚਾਅ ਸਬੰਧੀ ਛਿੜਕਾਅ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਨਵੰਬਰ,2022 - ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਡੇਂਗੂ ਤੇ ਮਲੇਰੀਏ ਤੋ ਬਚਾਅ ਸਬੰਧੀ ਛਿੜਕਾਅ ਕੀਤਾ ਗਿਆ।ਇਸ ਮੌਕੇ ਬਰੀਡਰ ਮੋਹਨ ਲਾਲ ਸਲੋਹ ਵੱਲੋਂ ਸਕੂਲ ਵਿਚ ਡੇਂਗੂ ਨੂੰ ਖਤਮ ਕਰਨ ਲਈ ਫੌਗਿੰਗ ਕਰਨ ਦੇ ਨਾਲ ਨਾਲ ਉਨ੍ਹਾਂ ਵਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਇਸ ਅਲਾਮਤ ਤੋਂ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਨੂੰ ਪਾਣੀ ਨੂੰ ਇੱਕ ਥਾਂ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ ਤੇ ਅਜਿਹੇ ਮੌਕੇ ਤੇ ਸ਼ਰੀਰ ਨੂੰ ਪੂਰੇ ਕਪੜਿਆਂ ਨਾਲ ਢਕ ਕੇ ਰੱਖਣਾ ਚਾਹੀਦਾ ਹੈ।
ਉਹਨਾਂ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਮੌਜੂਦ ਸਨ| ਸਕੂਲ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ| ਸਿਹਤ ਵਿਭਾਗ ਦੀ ਟੀਮ ਵੱਲੋਂ ਵੱਲੋਂ ਬੱਚਿਆਂ ਨੂੰ ਤੰਦਰੁਸਤ ਤੇ ਨਰੋਏ ਸਰੀਰ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਸਕੂਲ ਦੇ ਸਪਨਾ ਪਰਮਿੰਦਰ ਸਿੰਘ,ਹਰਿੰਦਰ ਸਿੰਘ ਗੁਰਦੀਪ ਕੌਰ, ਬਲਦੀਪ ਸਿੰਘ, ਕਰਨੈਲ ਸਿੰਘ, ਜਸਵਿੰਦਰ ਕੌਰ, ਮੀਨਾ ਰਾਣੀ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਸਤਿੰਦਰ ਕੌਰ, ਕੁਲਵਿੰਦਰ ਕੌਰ ਆਦਿ ਹਾਜਰ ਸਨ।