ਖੇਡ ਜਗਤ ਕਬੱਡੀ ਨੂੰ ਪਿਆ ਵੱਡਾ ਘਾਟਾ, ਨਾਮੀ ਕਬੱਡੀ ਖਿਡਾਰੀ ਦਾ ਦੇਹਾਂਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਦਸੰਬਰ 2022 ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੀਰਾਂਵਾਲੀ ਮਾਂ ਖੇਡ ਕਬੱਡੀ ਦੇ ਸਟਾਰ ਜਾਫੀ ਸਿੱਪੀ ਖੀਰਾਂਵਾਲੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਪੀ ਖੀਰਾਂਵਾਲੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ, ਜਿਸਦੇ ਚਲਦਿਆਂ ਅੱਜ ਉਸਦੀ ਮੌਤ ਹੋ ਗਈ ਹੈ। ਸਿੱਪੀ ਦੀ ਇਸ ਬੇਵਕਤੀ ਮੌਤ ਨੇ ਜਿੱਥੇ ਉਸਦੇ ਪਰਿਵਾਰ ਨੂੰ ਵੱਡਾ ਘਾਟਾ ਪਾਇਆ ਹੈ ਓਥੇ ਹੀ ਖੇਡ ਜਗਤ ਕੱਬਡੀ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।