ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਸਮੇਂ ਸਿਰ ਕਰਵਾੳਣਾ ਜ਼ਰੂਰੀ - ਜ਼ਿਲ੍ਹਾ ਟੀਕਾਕਾਰਣ ਅਫ਼ਸਰ
ਸੰਜੀਵ ਜਿੰਦਲ
ਮਾਨਸਾ 8 ਫਰਵਰੀ 2023 : ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਡਾ. ਨਵਰੂਪ ਕੌਰ ਜਿਲ੍ਹਾ ਟੀਕਾਕਰਨ ਅਫਸਰ ਮਾਨਸਾ ਨੇ ਮਮਤਾ ਦਿਵਸ ਦੇ ਮੌਕੇ ਤੇ ਪੀ.ਪੀ.ਯੂਨਿਟ ਜੱਚਾ ਬੱਚਾ ਹਸਪਤਾਲ ਮਾਨਸਾ ਦਾ ਦੌਰਾ ਕੀਤਾ।
ਉਹਨਾਂ ਟੀਕਾਕਰਨ ਕਰਵਾਉਣ ਲਈ ਆਏ ਬੱਚਿਆਂ ਦੇ ਮਾਪਿਆਂ ਨੂੰ ਦੱਸਿਆ ਕਿ ਗਰਭਵਤੀ ਮਾਂ ਦੇ ਗਰਭ ਦੌਰਾਨ ਦੋ ਟੀਕੇ ਟੈਟਨਸ ਮਾਂ ਅਤੇ ਬੱਚੇ ਨੂੰ ਬੈਠਣ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਦੇ ਹਨ l ਉਨ੍ਹਾਂ ਦੱਸਿਆ ਕਿ ਜਨਮ ਤੋਂ ਬਾਅਦ ਬੱਚੇ ਨੂੰ ਹਾਇਪੈਟੇਟਸ ਬੀ ਅਤੇ ਪੋਲੀਓ ਦੀ ਜੀਰੋ ਡੋਜ ਅਤੇ ਬੀ.ਸੀ.ਜੀ.ਦਾ ਟੀਕਾ ਖਬੇ ਮੋਢੇ ਤੇ ਲਗਾਇਆ ਜਾਂਦਾ ਹੈ ਜੋ ਬੱਚੇ ਨੂੰ ਟੀ.ਬੀ.ਦੀ ਬਿਮਾਰੀ ਤੋਂ ਬਚਾੳਦਾ ਹੈ।
ਉਨ੍ਹਾਂ ਨੇ ਦੱਸਿਆ ਕਿ 13 ਤੋਂ 17 ਫਰਵਰੀ ਤੱਕ ਟੀਕਾਕਰਣ ਸਬੰਧੀ ਸਪੈਸ਼ਲ ਹਫਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਰੂਟੀਨ ਟੀਕਾਕਰਣ ਦੇ ਟੀਚੇ ਨੂੰ ਕੰਪਲੀਟ ਕੀਤਾ ਜਾ ਸਕੇ। ਉਨ੍ਹਾਂ ਨੇ ਮੀਜਲ ਅਤੇ ਰੂਬੇਲਾ ਦੀ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਤੇ ਜੋਰ ਦਿੰਦਿਆ ਕਿਹਾ ਕਿ 6 ਹਫਤੇ ਦੀ ਉਮਰ ਤੇ ਰੂਟੀਨ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਜਾਂਦੀ ਹੈ l ਸੋ ਸਾਨੂੰ ਸਾਰਿਆਂ ਨੂੰ ਚਾਰਟ ਅਨੁਸਾਰ ਆਪਣੇ ਨੇੜੇ ਦੇ ਸਿਹਤ ਕੇਂਦਰ ਜਾ ਕੇ ਵੈਕਸ਼ੀਨੇਸ਼ਨ ਕੰਪਲੀਟ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਬਿਮਾਰੀਆ ਤੋਂ ਬਚਾਇਆ ਜਾ ਸਕੇ।