ਸਿਫ਼ਤ ਸਮਰਾ ਨੂੰ ''ਵਿਸ਼ਵ ਕੱਪ'' 'ਚ ਕਾਂਸੀ ਦਾ ਤਗਮਾ ਜਿੱਤਣ 'ਤੇ ਜੱਥੇਦਾਰ ਹਰਪ੍ਰੀਤ ਸਿੰਘ ਨੇ ਸਨਮਾਨਿਤ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 31 ਮਾਰਚ 2023 : ਫ਼ਰੀਦਕੋਟ ਜ਼ਿਲੇ ਦੇ ਉੱਭਰਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਭੂਪਾਲ ਵਿਖੇ ਆਈ.ਐਸ.ਐਸ.ਐਫ਼.ਰਾਈਫ਼ਲ/ਪਿਸਟਲ ਵਿਸ਼ਵ ਕੱਪ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੀ 50 ਮੀਟਰ ਰਾਈਫ਼ਲ 3ਪੁਜ਼ੀਸ਼ਨ'ਚ ਕਾਂਸੀ ਦਾ ਤਮਗਾ ਜਿੱਤ ਕੇ ਫ਼ਰੀਦਕੋਟ, ਆਪਣੇ ਮਾਤਾ ਰਮਣੀਕ ਕੌਰ ਸਮਰਾ, ਪਿਤਾ ਪਵਨਦੀਪ ਸਮਰਾ, ਆਪਣੀ ਕੋਚ ਸੁਖਰਾਜ ਕੌਰ, ਪੰਜਾਬ ਅਤੇ ਭਾਰਤ ਦਾ ਨਾਮ ਸੰਸਾਰ ਭਰ 'ਚ ਰੌਸ਼ਨ ਕੀਤਾ ਹੈ |
ਇਸ ਮੁਕਾਬਲੇ 'ਚ ਚੀਨ ਦੇ ਝਾਂਗ ਕਿਯੋਂਗਯੁਵੇ ਨੇ ਸੋਨ ਤਗਮਾ ਜਿੱਤਿਆ | ਮੌਜੂਦਾ ਰਾਸ਼ਟਰੀ ਚੈਂਪੀਅਨ ਸਿਫ਼ਤ ਕੌਰ ਸਮਰਾ ਰੈਂਕਿੰਗ ਦੇ ਦੌਰ 'ਚ ਕੁੱਲ 403.9 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਮੁਕਾਬਲੇ 'ਚ ਝਾਂਗ ਕਿਯੋਂਗਯੁਵ ਨੇ 414ਅੰਕਾਂ ਨਾਲ ਪਹਿਲਾ, ਚੈਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ ਨੇ 411.3 ਨਾਲ ਦੁੂਜਾ ਅਤੇ ਸਿਫ਼ਤ ਕੌਰ ਸਮਰਾ ਨੇ 403. ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਬੇਟੀ ਸਿਫ਼ਤ ਕੌਰ ਸਮਰਾ ਦੀ ਮਾਣਮੱਤੀ ਪ੍ਰਾਪਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਸਾਹਿਬ, ਤਲਵੰਡੀ ਸਾਬੋ ਵਿਖੇ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਸਿਫ਼ਤ ਕੌਰ ਸਮਰਾ ਨੂੰ ਨਿਰੰਤਰ ਕੌਮਾਂਤਰੀ ਪੱਧਰ ਤੇ ਸੱਤ ਤਗਮੇ ਜਿੱਤਣ ਤੇ ਵਧਾਈ ਦਿੰਦਿਆਂ, ਭਵਿੱਖ 'ਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਸਤੇ ਉਤਸ਼ਾਹਿਤ ਕੀਤਾ | ਇਸ ਮੌਕੇ ਸਿਫ਼ਤ ਕੌਰ ਸਮਰਾ ਦੇ ਮਾਤਾ ਰਮਣੀਕ ਕੌਰ ਸਮਰਾ,ਚਾਚੀ ਅਮਨਦੀਪ ਕੌਰ ਸਮਰਾ, ਨਾਨੀ ਸਤਵੰਤ ਕੌਰ, ਨਵਦੀਪ ਕੌਰ, ਹਰਮਹਿੰਦਰ ਸਿੰਘ, ਰਣਜੀਤ ਸਿੰਘ ਵੀ ਹਾਜ਼ਰ ਸਨ |