ਪੰਜਾਬ ਓਲੰਪਿਕ ਐਸੋਸੀਏਸ਼ਨ ਦੀਆਂ ਚੋਣਾਂ ਅਗਲੇ ਚਾਰ ਮਹੀਨਿਆਂ 'ਚ - ਹਾਈਕੋਰਟ
ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਰਜਿ. ਪੰਜਾਬ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ ’ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ।
ਚੰਡੀਗੜ੍ਹ 29 ਮਈ ,2023 : ਪੰਜਾਬ ਓਲੰਪਿਕ ਐਸੋਸੀਏਸਨ ਦੀਆਂ ਚੋਣਾਂ ਅਗਲੇ ਚਾਰ ਮਹੀਨਿਆਂ ਵਿੱਚ ਕਰਵਾਈਆਂ ਜਾਣਗੀਆਂ | ਇਹ ਫੈਸਲਾ ਪੰਜਾਬ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਜਸਟਿਸ ਵਿਨੋਦ ਭਾਰਦਵਾਜ ਨੇ ਨੈੱਟਬਾਲ ਪ੍ਰਮੋਸਨ ਐਸੋਸੀਏਸਨ ਰਜਿ. ਪੰਜਾਬ ਵੱਲੋਂ ਪੇਸ ਹੋਏ ਐਡਵੋਕੇਟ ਰਿਤੇਸ ਅਗਰਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਟੀਸਨ ਨੰਬਰ ਸੀ.ਡਬਲਿਊ.ਪੀ. 16636/2019 ਦੇ ਅਧਾਰ ਤੇ ਸੁਣਾਇਆ ਹੈ | ਮਾਨਯੋਗ ਹਾਈਕੋਰਟ ਨੇ ਆਖਿਆ ਹੈ ਕਿ ਪੰਜਾਬ ਓਲੰਪਿਕ ਐਸੋਸੀਏਸਨ (ਪੀਓਏ) ਦੀਆਂ ਜੋ ਚੋਣਾਂ ਅਗਲੇ ਚਾਰ ਮਹੀਨਿਆਂ ਵਿੱਚ ਹੋਣਗੀਆਂ ਉਹ ਦੇਸ ਦੀ ਮਾਨਯੋਗ ਸੁਪਰੀਮ ਕੋਰਟ ਦੇ ਦਿਸਾ-ਨਿਰਦੇਸਾਂ ਅਨੁਸਾਰ ਹੀ ਕਰਵਾਈਆਂ ਜਾਣ | ਵਰਨਣਯੋਗ ਹੈ ਕਿ ਪੰਜਾਬ ਓਲੰਪਿਕ ਐਸੋਸੀਏਸਨ ਦੇ ਉੱਚੇ ਅਹੁਦਿਆਂ ਤੇ ਤੈਨਾਤ ਅਧਿਕਾਰੀਆਂ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਸਨ, ਜਿਸ ਖਿਲਾਫ ਨੈੱਟਬਾਲ ਪ੍ਰਮੋਸਨ ਐਸੋਸੀਏਸਨ ਰਜਿ. ਪੰਜਾਬ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ |
ਹਾਈਕੋਰਟ ਦੇ ਸੀਨੀਅਰ ਵਕੀਲ ਰਿਤੇਸ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਨੈੱਟਬਾਲ ਪ੍ਰਮੋਸਨ ਐਸੋਸੀਏਸਨ ਰਜਿ. ਪੰਜਾਬ ਨੇ ਹਾਈਕੋਰਟ 'ਚ ਪਟੀਸਨ ਦਾਇਰ ਕਰਕੇ ਦੋਸ ਲਾਇਆ ਸੀ ਕਿ ਪੰਜਾਬ ਓਲੰਪਿਕ ਐਸੋਸੀਏਸਨ (ਪੀਓਏ) ਦੇ ਉੱਚੇ ਅਹੁਦਿਆਂ ਤੇ ਤੈਨਾਤ ਅਧਿਕਾਰੀ ਕਈ ਸਾਲਾਂ ਤੋਂ ਚੋਣਾਂ ਨਹੀਂ ਕਰਵਾ ਰਹੇ ਅਤੇ ਪੁਰਾਣੇ ਪ੍ਰਧਾਨ, ਸਕੱਤਰ ਵਗੈਰਹ ਨਾਲ ਦਾਦਾਗਿਰੀ ਨਾਲ ਉੱਕਤ ਅਹੁਦਿਆਂ ਤੇ ਕਾਬਜ ਹਨ | ਇਨ੍ਹਾਂ ਲੋਕਾਂ ਨੇ ਇਕ-ਦੋ ਨਹੀਂ ਸਗੋਂ ਤਿੰਨ-ਚਾਰ ਟਰਮਾਂ ਵੀ ਪਾਰ ਕਰ ਲਈਆਂ ਹਨ | ਜਿਸ ਦਾ ਮਾੜਾ ਅਸਰ ਇਹ ਹੋਇਆ ਕਿ ਕਈ ਖਿਡਾਰੀਆਂ ਦਾ ਭਵਿੱਖ ਹਨੇਰੇ ਵਿੱਚ ਡੁੱਬ ਗਿਆ | ਜਿਸਨੂੰ ਨੈੱਟਬਾਲ ਪ੍ਰਮੋਸਨ ਐਸੋਸੀਏਸਨ ਰਜਿ. ਪੰਜਾਬ ਵੱਲੋਂ ਬਰਦਾਸਤ ਕਰਨਾ ਮੁਸ਼ਕਲ ਹੋ ਗਿਆ ਅਤੇ ਮਾਣਯੋਗ ਹਾਈਕੋਰਟ ਜਾਣਾ ਪਿਆ | ਮਾਨਯੋਗ ਹਾਈਕੋਰਟ ਵੱਲੋਂ ਪੇਸ ਤੱਥਾਂ ਦੇ ਆਧਾਰ 'ਤੇ ਪੰਜਾਬ ਓਲੰਪਿਕ ਐਸੋਸੀਏਸਨ (ਪੀਓਏ) ਦੀਆਂ ਚੋਣਾਂ ਅਗਲੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਕਰਵਾਉਣ ਦਾ ਫੈਸਲਾ ਸੁਣਾਇਆ ਗਿਆ ਹੈ | ਮਾਨਯੋਗ ਹਾਈ ਕੋਰਟ ਨੇ ਇਹ ਵੀ ਆਖਿਆ ਹੈ ਕਿ ਪੀਓਏ ਦੀਆਂ ਚੋਣਾਂ ਦੇਸ ਦੀ ਮਾਨਯੋਗ ਸੁਪਰੀਮ ਕੋਰਟ ਦੇ ਦਿਸਾ-ਨਿਰਦੇਸਾਂ ਤਹਿਤ ਅਤੇ ਭਾਰਤੀ ਓਲੰਪਿਕ ਸੰਘ ਦੇ ਨਵੇਂ ਬਣਾਏ ਗਏ ਸੰਵਿਧਾਨ ਦੇ ਆਧਾਰ 'ਤੇ ਕਰਵਾਈਆਂ ਜਾਣ |
ਇਸ ਮੌਕੇ ਐਡਵੋਕੇਟ ਰਿਤੇਸ ਅਗਰਵਾਲ ਦੇ ਨਾਲ ਖੜੇ ਨੈੱਟਬਾਲ ਪ੍ਰਮੋਸਨ ਐਸੋਸੀਏਸਨ ਰਜਿ. ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਓਲੰਪਿਕ ਐਸੋਸੀਏਸਨ (ਪੀਓਏ) ਵਿੱਚ ਕੁੱਝ ਦਾਦਾ ਕਿਸਮ ਦੇ ਲੋਕਾਂ ਨੇ ਸਿਆਸੀ ਆਗੂਆਂ ਅਤੇ ਧਨਾਡ ਲੋਕਾਂ ਦਾ ਪ੍ਰਭਾਵ ਪਾਇਆ ਹੋਇਆ ਹੈ | ਜਿਸ ਕਾਰਨ ਪੰਜਾਬ ਦੇ ਅਸਲੀ ਖਿਡਾਰੀ ਅਤੇ ਖੇਡ ਸੰਸਥਾ ਜੋ ਜਮੀਨੀ ਪੱਧਰ 'ਤੇ ਨੈੱਟਬਾਲ ਖੇਡ ਦਾ ਪ੍ਰਦਰਸਨ ਕਰਕੇ ਸੂਬੇ ਦਾ ਨਾਂ ਵਿਸਵ ਪੱਧਰ 'ਤੇ ਲੈ ਕੇ ਜਾ ਰਹੀ ਹੈ, ਇਸ ਨੈੱਟਬਾਲ ਪ੍ਰਮੋਸਨ ਐਸੋਸੀਏਸਨ ਰਜਿ. ਪੰਜਾਬ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ | ਪੰਜਾਬ ਦੇ ਨੈੱਟਬਾਲ ਖਿਡਾਰੀ ਆਪਣਾ ਹੌਂਸਲਾ ਗੁਆਉਣ ਲੱਗੇ ਸਨ | ਐਡਵੋਕੇਟ ਕਪਿਲ ਨੇ ਮਾਣਯੋਗ ਹਾਈਕੋਰਟ ਵੱਲੋਂ ਲਿਆ ਗਿਆ ਫੈਸਲਾ ਸਲਾਘਾਯੋਗ ਕਰਾਰ ਦਿੱਤਾ ਹੈ | ਕਿਹਾ ਕਿ ਇਸ ਨਾਲ ਨਵੇਂ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਅਤੇ ਪੁਰਾਣੇ ਅਮੀਰ ਲੋਕਾਂ ਨੂੰ ਨਸੀਹਤ ਮਿਲੇਗੀ | ਐਡਵੋਕੇਟ ਕਪਿਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇਸ ਦੀ ਸੁਪਰੀਮ ਕੋਰਟ ਦੇ ਦਿਸਾ-ਨਿਰਦੇਸਾਂ ਅਤੇ ਭਾਰਤੀ ਓਲੰਪਿਕ ਐਸੋਸੀਏਸਨ ਦੇ ਨਵੇਂ ਬਣੇ ਸੰਵਿਧਾਨ ਅਨੁਸਾਰ ਪੰਜਾਬ ਓਲੰਪਿਕ ਐਸੋਸੀਏਸਨ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲਵੇਗੀ |