ਸਿਵਾਲਿਕ ਸਕੂਲ ‘ਚ ਵਿਦਿਆਰਥੀਆਂ ਲਈ ਲਗਾਇਆ ਗਿਆ ਵਿਸ਼ੇਸ ਚਾਰ ਦਿਨਾਂ ਦਾ ਯੋਗ ਕੈਂਪ
ਰੂਪਨਗਰ, 1 ਜੂਨ 2023 - ਸਿਵਾਲਿਕ ਪਬਲਿਕ ਸਕੂਲ, ਰੂਪਨਗਰ ਵਿਖੇ ਅੱਜ ਤੋਂ ਪ੍ਰਿੰਸੀਪਲ ਬੀ[ ਐਸ[ ਅਤੱਰੀ ਦੀ ਅਗਵਾਈ ਵਿੱਚ ਭਾਰਤ ਵਿਕਾਸ ਪ੍ਰੀਸਦ ਦੀ ਰੂਪਨਗਰ ਇਕਾਈ ਵਲੋਂ ਭਾਰਤੀਯ ਯੋਗ ਸੰਸਥਾਨ (ਰਜਿ[) ਦੇ ਸਹਿਯੋਗ ਨਾਲ ਵਿਿਦਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੂਸਤੀ ਲਈ 4 ਦਿਨਾਂ ਦੇ ਯੋਗ ਕੈਂਪ ਦਾ ਆਯੋਜਿਤ ਕੀਤਾ ਗਿਆ ਹੈ। ਭਾਰਤ ਵਿਕਾਸ ਪ੍ਰੀਸਦ ਦੀ ਰੂਪਨਗਰ ਇਕਾਈ ਦੇ ਪ੍ਰਧਾਨ ਪੁਨੀਤ ਕੁਮਾਰ ਨੇ ਕੈਂਪ ‘ਚ ਸਾਮਲ ਸਮੂਹ ਹਾਜ਼ਰੀਨ ਤੇ ਵਿਿਦਆਰਥੀਆਂ ਦਾ ਸਵਾਗਤ ਕੀਤਾ ਅਤੇ ਭਾਰਤੀਯ ਯੋਗ ਸੰਸਥਾਨ ਦੀ ਟੀਮ ਦਾ ਕੈਂਪ ਲਗਾਉਣ ਲਈ ਦਿਤੇ ਸਹਿਯੋਗ ਦਾ ਧੰਨਵਾਦ ਕੀਤਾ।
ਭਾਰਤੀਯ ਯੋਗ ਸੰਸਥਾਨ ਦੀ ਜਿ਼ਲ੍ਹਾ ਇਕਾਈ ਜਿ਼ਲ੍ਹਾ ਇਕਾਈ ਵਲੋਂ ਰਾਜਿੰਦਰ ਸੈਣੀ ਨੇ ਸਕੂਲ ਪ੍ਰਿੰਸੀਪਲ ਬੀ[ ਐਸ[ ਅੱਤਰੀ ਅਤੇ ਭਾਰਤ ਵਿਕਾਸ ਪ੍ਰੀਸਦ ਵਲੋਂ ਯੋਗ ਕੈਂਪ ਦਾ ਆਯੋਜਨ ਕਰਨ ਲਈ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਅੱਜ ਦੀ ਤਨਾੳ ਤੇ ਦੌੜ ਭਰੀ ਜਿੰਦਗੀ ਵਿੱਚ ਸਰੀਰਕ ਤੇ ਮਾਨਸਿਕ ਤੰਦਰੂਸਤੀ ਲਈ ਯੋਗ ਦੀ ਅਹਿਮ ਭੂਮਿਕਾ ਹੈ। ਕੈਂਪ ਦੌਰਾਨ ਭਾਰਤੀਯ ਯੋਗ ਸੰਸਥਾਨ (ਰਜਿ[) ਦੀ ਰੂਪਨਗਰ ਇਕਾਈ ਦੀ ਪ੍ਰਧਾਨ ਕੁਸਲ ਸ਼ਰਮਾ, ਪ੍ਰਮੁੱਖ ਅਹੁਦੇਦਾਰਾਂ ਸੰਜੀਵ ਮੇਹਰਾ, ਮੀਨਲ ਵਾਸੂਦੇਵਾ, ਅਮੀਸਾ ਸਚਦੇਵਾ, ਨਜਮਾ ਖਾਨ ਅਤੇ ਰਾਜਿੰਦਰ ਸੈਣੀ ਵਲੋਂ ਯੋਗ ਦੀਆਂ ਵੱਖ ਵੱਖ ਕਿਿਰਆਵਾ ਖੜੇ ਹੋਕੇ ਤਾੜ ਆਸਣ, ਅਰਧਚੰਦਰ ਆਸਣ, ਪਾਦਹਸਤ ਆਸਣ, ਅਰਧ ਚਕਰ ਆਸਣ, ਬੈਠ ਕੇ ਜਾਣੂਸਿਰ ਆਸਣ, ਕੋਣ ਆਸਣ, ਬਜ਼ਰ ਆਸਣ, ਲੇਟ ਕੇ ਸਰਪ ਆਸਣ, ਉਧਾਣਪਾਦ ਆਸਣ, ਹੱਸੀ ਯੋਗ ਤੋਂ ਬਾਅਦ ਅਨੁਲੋਮ ਵਿਲੋਮ, ਅਗਣੀਸਾਰ ਤੇ ਭਰਾਮਰੀ ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਵਾਇਆ ਗਿਆ। ਪ੍ਰਿਸੀਪਲ ਸ਼੍ਰੀ ਬੀ[ ਐਸ[ ਅਤੱਰੀ ਨੇ ਦੱਸਿਆ ਕਿ ਇਹ ਕੈਂਪ 4 ਜੂਨ ਤੱਕ ਹਰ ਰੋਜ ਸਵੇਰੇ ਇੱਕ ਘੰਟੇ ਲਈ 5[15 ਤੋਂ ਅੰਰਭ ਹੋਵੇਗਾ।ਉਨ੍ਹਾਂ ਵਿਿਦਆਰਥੀਆਂ ਨੂੰ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਕੇ ਕੈਂਪ ਦਾ ਲਾਭ ਉਠਾੳਣ ਲਈ ਕਿਹਾ। ਇਸ ਮੌਕੇ ਯੋਗ ਸੰਸਾਨ ਦੇ ਸਾਧਕ ਕੇ[ ਐਲ ਕਪੂਰ, ਹੰਸ ਰਾਜ, ਜਗਦੇਵ ਸਿੰਘ, ਗੁਰਮੁੱਖ ਸਿੰਘ, ਸੀਮਾ ਸੈਣੀ, ਡਾ[ ਹੇਮੰਤ ਕਾਲੜਾ, ਮਧੁ ਕਾਲਰਾ, ਰਾਜਿੰਦਰ ਕੌਰ ਬਿੰਦਰਾ, ਤਰਵਿੰਦਰ ਕੌਰ ਬਿੰਦਰਾ ਆਦਿ ਵੀ ਹਾਜ਼ਰ ਸਨ।