ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022' ਮੁਕਾਬਲਿਆਂ ਵਿਚ ਵੱਖ-ਵੱਖ ਮੈਡਲ ਪ੍ਰਾਪਤ ਕੀਤੇ
ਪਟਿਆਲਾ, 2 ਜੂਨ 2023 - ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ਮੁਕਾਬਲਿਆਂ ਵਿਚ ਵੱਖ-ਵੱਖ ਖੇਡ ਕੈਟਾਗਰੀਆਂ ਅਧੀਨ ਹੁਣ ਤੱਕ ਦੇ ਮੁਕਾਬਲਿਆਂ ਵਿਚ ਆਪਣੀ ਵਧੀਆ ਕਾਰਗੁਜਾਰੀ ਵਿਖਾਉਂਦੇ ਹੋਏ ਵੱਖ-ਵੱਖ ਈਵੈਂਟਾਂ ਵਿਚ ਮੈਡਲ ਪ੍ਰਾਪਤ ਕੀਤੇ ਹਨ। ਯੂਨੀਵਰਸਿਟੀ ਲਈ ਹਾਕੀ ਪੁਰਸ਼ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਯੂਨੀਵਰਸਟੀ ਲਈ ਮਾਣ ਲਿਆਂਦਾ। ਇਸੇ ਤਰ੍ਹਾਂ ਹਾਕੀ ਮਹਿਲਾ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਡੋ ਪੁਰਸ਼ ਮੁਕਾਬਲਿਆਂ ਵਿਚ ਖਿਡਾਰੀ ਮੌਂਟੀ ਨੇ ਗੋਲਡ ਮੈਡਲ ਹਾਸਲ ਕੀਤਾ। ਬਾਕਸਿੰਗ ਮਹਿਲਾ ਵਿਚ ਸਪਨਾ ਨੇ ਬਰੌਂਜ ਮੈਡਲ ਪ੍ਰਾਪਤ ਕੀਤਾ। ਆਰਚਰੀ ਖੇਡ ਵਿਚ ਖਿਡਾਰੀਆਂ ਨੇ 2 ਗੋਲਡ, 1 ਸਿਲਵਰ ਅਤੇ 1 ਬਰੌਂਜ ਮੈਡਲ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤੀ ਕੀਤੀ। ਰੋਇੰਗ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਕੁੱਲ 11 ਮੈਡਲ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਰੌਸ਼ਲ ਕੀਤਾ, ਇਸ ਵਿਚ 5 ਗੋਲਡ, 3 ਸਿਲਵਰ ਤੇ 3 ਬਰੌਂਜ ਮੈਡਲ ਸ਼ਾਮਲ ਹਨ। ਅੱਜ ਤੱਕ ਦੀਆਂ ਪ੍ਰਪਤੀਆ ਦੇ ਅਧਾਰ ਤੇ ਪੰਜਾਬੀ ਯੂਨੀਵਰਸਿਟੀ ਖ਼ੇਲੋ ਇੰਡੀਆ ਮੁਕਾਬਲਿਆ ਦੀ ਰੈਂਕਿੰਗ ਵਿੱਚ ਚੌਥੇ ਸਥਾਨ ਤੇ ਪੁੱਜ ਗਈ ਹੈ।