ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਮੋਟੇ ਅਨਾਜ ਦਾ ਸੇਵਨ ਬਹੁਤ ਜ਼ਰੂਰੀ - ਡਾ. ਦਵਿੰਦਰਜੀਤ ਕੌਰ
ਫਤਿਹਗੜ੍ਹ ਸਾਹਿਬ 7 ਜੂਨ 2023 - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਈਟ ਰਾਈਟ ਕੰਪੇਨ ਤਹਿਤ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਵਿੱਚ ਮੋਟੇ ਅਨਾਜ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮੋਟੇ ਅਨਾਜ ਬਾਰੇ ਗੀਤ ਰਿਲੀਜ ਕੀਤਾ ਗਿਆ ਹੈ।ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਮੋਟੇ ਅਨਾਜ ਦੇ ਲਾਭ ਸਬੰਧੀ ਸਕੂਲੀ ਵਿਦਿਆਰਥੀਆ, ਨਰਸਿੰਗ ਵਿਦਿਆਰਥਣਾ ਅਤੇ ਆਮ ਲੋਕਾਂ ਨੂੰ ਗੀਤ ਵਿਖਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੋਰ ਨੇ ਕਿਹਾ ਕਿ ਸਾਲ 2023 ਨੂੰ ਮੋਟਾ ਅਨਾਜ (ਮਿਲੇਟ) ਸਾਲ ਘੋਸ਼ਿਤ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਰਾਗੀ. ਬਾਜਰਾ, ਕੰਗਨੀ, ਘੋਦਰਾ, ਜਵਾਰ, ਹਰੀ ਕੰਗਨੀ, ਕੂੰਟਨੀ, ਸਾਵਾ ਆਦਿ ਅੱਜ ਅਸੀ ਬਿਲਕੁਲ ਹੀ ਵਿਸਾਰ ਦਿੱਤੇ ਹਨ ਜਦਕਿ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਅਤਿਅੰਤ ਜਰੂਰੀ ਹੈ। ਉਨ੍ਹਾ ਕਿਹਾ ਕਿ ਮੋਟਾ ਅਨਾਜ ਕਿਸੇ ਸਮੇਂ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੁੰਦਾ ਸੀ। ਪਰ ਸਾਡੇ ਰਹਿਣ ਸਹਿਣ ਤੇ ਖਾਣ—ਪੀਣ ਵਿੱਚ ਆਏ ਵੱਡੇ ਬਦਲਾਅ ਕਾਰਨ ਅੱਜ ਇਹ ਸਾਡੀ ਭੋਜਨ ਥਾਲੀ ਵਿੱਚੋਂ ਗਾਇਬ ਹੋ ਗਿਆ ਹੈ ਜਿਸ ਕਾਰਨ ਅੱਜ ਅਸੀਂ ਤਰ੍ਹਾਂ—ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾ।
ਅੱਜ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਕਿ ਮੋਟੇ ਅਨਾਜ ਨੂੰ ਮੁੜ ਆਪਣੀ ਭੋਜਨ ਥਾਲੀ ਦਾ ਹਿੱਸਾ ਬਣਾਇਆ ਜਾਵੇ ਕਿਉਂਕਿ ਇਨ੍ਹਾਂ ਮੋਟੇ ਅਨਾਜਾ ਵਿੱਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਫਾਈਬਰ, ਮਿਨਰਲਜ ਜਿਹੇ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜਿਸ ਨਾਲ ਅਸੀ ਵਧੀਆ ਤੇ ਸਿਹਤਮੰਦ ਜੀਵਨ ਬਤੀਤ ਕਰ ਸਕਦਾ ਹਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ, ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੋਰ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਡੀ.ਪੀ.ਐਮ. ਕਸ਼ੀਤਿਜ ਸੀਮਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਮਰਜੀਤ ਸਿੰਘ, ਜਸਪ੍ਰੀਤ ਕੌਰ, ਸਕੂਲੀ ਵਿਦਿਆਰਥੀ, ਨਰਸਿੰਗ ਵਿਦਿਆਰਥਣਾ ਅਤੇ ਆਮ ਲੋਕ ਹਾਜਰ ਸਨ।