ਭਾਰਤ ਵਿੱਚ ਸਟ੍ਰੋਕ ਇੱਕ ਨਵੀਂ ਮਹਾਂਮਾਰੀ ਵਜੋਂ ਉੱਭਰ ਰਿਹਾ ਹੈ: ਡਾ ਯਨੀਸ਼ ਭਨੋਟ
ਹੁਸ਼ਿਆਰਪੁਰ, 21 ਫਰਵਰੀ 2024 - ਭਾਰਤ ਵਿੱਚ ਸਟ੍ਰੋਕ ਇੱਕ ਨਵੀਂ ਮਹਾਂਮਾਰੀ ਵਜੋਂ ਉੱਭਰ ਰਿਹਾ ਹੈ ਅਤੇ ਹਰ ਸਾਲ ਵਿਸ਼ਵ ਭਰ ਵਿੱਚ 1.5 ਤੋਂ 2.0 ਮਿਲੀਅਨ ਨਵੇਂ ਸਟ੍ਰੋਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਸਲ ਗਿਣਤੀ ਯਕੀਨੀ ਤੌਰ 'ਤੇ ਵੱਧ ਹੋਵੇਗੀ, ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ ਕਦੇ ਵੀ ਸਿਹਤ ਸੰਭਾਲ ਸਹੂਲਤਾਂ ਤੱਕ ਨਹੀਂ ਪਹੁੰਚਦੇ।
ਸੀਨੀਅਰ ਕੰਸਲਟੈਂਟ ਨਿਊਰੋ ਸਰਜਰੀ ਆਈ.ਵੀ.ਵਾਈ ਹਸਪਤਾਲ ,ਡਾ ਯਨੀਸ਼ ਭਨੋਟ ਨੇ ਕਿਹਾ, “ ਭਾਰਤ ਵਿੱਚ ਹਰ ਰੋਜ਼ ਲਗਭਗ 3000-4000 ਸਟ੍ਰੋਕ ਹੁੰਦੇ ਹਨ ਅਤੇ 2-3% ਤੋਂ ਵੱਧ ਦਾ ਇਲਾਜ ਨਹੀਂ ਹੁੰਦਾ। ਵਿਸ਼ਵ ਭਰ ਵਿੱਚ ਸਟ੍ਰੋਕ ਦੀ ਦਰ ਪ੍ਰਤੀ ਸਾਲ ਪ੍ਰਤੀ 100,000 ਆਬਾਦੀ ਵਿੱਚ 60-100 ਕੇਸ ਹਨ, ਜਦੋਂ ਕਿ ਭਾਰਤ ਵਿੱਚ ਇਹ ਪ੍ਰਤੀ 100,000 ਪ੍ਰਤੀ ਸਾਲ 145-145 ਕੇਸਾਂ ਦੇ ਨੇੜੇ ਹੈ। ਵਿਸ਼ਵ ਪੱਧਰ 'ਤੇ ਸਾਰੇ ਸਟ੍ਰੋਕ ਮਰੀਜ਼ਾਂ ਦਾ 60% ਭਾਰਤ ਦਾ ਹੈ।”
ਕੰਸਲਟੈਂਟ ਨਿਊਰੋਲੋਜੀ ਡਾ ਸਰਬਜੀਤ ਸਿੰਘ ਨੇ ਦੱਸਿਆ ਕਿ ਹੁਣ ਆਈ.ਵੀ.ਵਾਈ ਹਸਪਤਾਲ ਅੰਮ੍ਰਿਤਸਰ ਵਿਖੇ ਮਕੈਨੀਕਲ ਥ੍ਰੋਮਬੈਕਟੋਮੀ ਨਾਮਕ ਨਵੀਂ ਤਕਨੀਕ ਨਾਲ ਇਹਨਾਂ ਮਰੀਜਾਂ ਦਾ 24 ਘੰਟੇ ਤੱਕ ਚੋਣਵੇਂ ਕੇਸਾਂ ਵਿੱਚ ਇਲਾਜ ਕੀਤਾ ਜਾ ਸਕਦਾ ਹੈ। ਇਸ ਤਕਨੀਕ ਵਿੱਚ ਦਿਮਾਗ਼ ਨੂੰ ਖੋਲ੍ਹੇ ਬਿਨਾਂ, ਸਟੈਂਟ ਦੀ ਮਦਦ ਨਾਲ ਗਤਲੇ ਨੂੰ ਜਾਂ ਤਾਂ ਦਿਮਾਗ਼ ਤੋਂ ਬਾਹਰ ਕੱਢ ਲਿਆ ਜਾਂਦਾ ਹੈ।
ਕੰਸਲਟੈਂਟ ਨਿਊਰੋਲੋਜੀ ਡਾ ਜਗਬੀਰ ਸਿੰਘ ਨੇ ਕਿਹਾ, “ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੇ ਦੋਹਰੇ ਬੋਝ ਦਾ ਸਾਹਮਣਾ ਕਰ ਰਹੇ ਹਨ। ਸਟ੍ਰੋਕ ਭਾਰਤ ਵਿੱਚ ਮੌਤ ਅਤੇ ਅਪੰਗਤਾ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।