ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ 2024 ਸ਼ੁਰੂ
- ਤੰਦਰੁਸਤ ਸਰੀਰ ਲਈ ਖੇਡਾਂ ਜੀਵਨ ’ਚ ਬਹੁਤ ਜ਼ਰੂਰੀ ਹਨ- ਇੰਜ. ਮੂੰਮ
- ਫਾਈਨਲ ਮੈਚ ਅੱਜ ਹੋਣਗੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 23 ਫ਼ਰਵਰੀ,2024 : ਕਰਿਆਮ ਰੋਡ ’ਤੇ ਸੱਥਿਤ ਕੇਸੀ ਗਰੁੱਪ ਆੱਫ਼ ਇੰਸਟੀਚਿਊਸ਼ਨ ਵਿਖੇ ਕੇਸੀ ਗਰੁੱਪ ਦੀ ਚੇਅਰਪਰਸਨ ਕਮਲ ਗਾਂਧੀ ਦੀ ਯਾਦ ’ਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਵੱਲੋਂ ਦੋ ਰੋਜ਼ਾ ਇੰਟਰ ਹਾਉਸ ਕਾਲਜ ਕ੍ਰਿਕਟ ਟੂਰਨਾਮੈਂਟ 2024 ਸ਼ੁਰੂ ਕੀਤਾ ਗਿਆ, ਜਿਸ ’ਚ ਕਾਲਜ ਦੀਆਂ 6 ਟੀਮਾਂ ਨੇ ਭਾਗ ਲਿਆ। ਮੈਚਾਂ ਦੀ ਸ਼ੁਰੂਆਤ ਕੇਸੀ ਕਾਲਜ ਦੇ ਸਹਾਇਕ ਕੈਂਪਸ ਡਾਇਰੈਕਟਰ ਅਤੇ ਐਸ.ਏ.ਓ ਇੰਜ. ਰਜਿੰਦਰ ਮੂੰਮ, ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਡਾ. ਪਲਵਿੰਦਰ ਕੁਮਾਰ, ਡਾ. ਅਨਿਲ ਕੁਮਾਰ ਆਨੰਦ, ਇੰਜ. ਜਫਤਾਰ ਅਹਿਮਦ, ਐਮ.ਐਚ.ਆਰ ਮਨੀਸ਼ਾ, ਸਹਾਇਕ ਪ੍ਰੋ.ਅੰਕੁਸ਼ ਨਿਝਾਵਨ, ਸਹਾਇਕ ਪ੍ਰੋ. ਨਿਸ਼ਾ, ਡਾ. ਰਾਜ ਕੁਮਾਰ, ਇੰਜ. ਸੋਮ ਰਾਜ ਨੇ ਖਿਡਾਰੀਆਂ ਨੂੰ ਮਿਲਣ ਦੀ ਰਸਮ ਅਦਾ ਕੀਤੀ। ਇੰਜ. ਮੂੰਮ ਨੇ ਦੱਸਿਆ ਕਿ ਸਾਨੂੰ ਕਿਸੇ ਨਾ ਕਿਸੇ ਖੇਡ ਨਾਲ ਜੁੜਨਾ ਚਾਹੀਦਾ ਹੈ।
ਇਸ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਦਿਮਾਗ਼ ਚੁੱਸਤ ਰਹਿੰਦਾ ਹੈ। ਮੈਚ ’ਚ 8-8 ਓਵਰਾਂ ਦੇ ਰਹੇ। ਪ੍ਰੋਗਰਾਮ ਕੋਆਰਡੀਨੇਟਰ ਇੰਜ. ਜਫਤਾਰ ਅਹਿਮਦ ਨੇ ਦੱਸਿਆ ਕਿ ਪਹਿਲੇ ਮੈਚ ’ਚ ਫਾਰਮੇਸੀ ਕਾਲਜ ਦੇ ਖਿਡਾਰੀਆਂ ਨੇ ਅੱਠ ਓਵਰਾਂ ’ਚ 69 ਸਕੋਰ ਬਣਾਏ ਜਿਸ ਦੇ ਖਿਲਾਫ ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਖਿਡਾਰੀ ਅੱਠ ਓਵਰਾਂ ’ਚ 62 ਸਕੋਰ ਬਣਾ ਕੇ ਆੱਲ ਆਊਟ ਹੋ ਗਏ। ਇਸ ਤੋਂ ਬਾਅਦ ਦੂਜੇ ਮੈਚ ’ਚ ਕੇਸੀ ਮੈਨੇਜਮੈਂਟ ਕਾਲਜ ਦੇ ਖਿਡਾਰੀ ਵੈਟਿੰਗ ਕਰਦੇ ਹੋਏ ਏ 8 ਓਵਰਾਂ ’ਚ 70 ਦੌੜਾਂ ਬਣਾ ਕੇ ਆੱਲ ਆਊਟ ਹੋ ਗਏ, ਜਿਸ ਦੇ ਖਿਲਾਫ ਖੇਡਦੇ ਹੋਏ ਕੇਸੀ ਪੋਲੀਟੈਕਨਿਕ ਕਾਲਜ ਦੀ ਟੀਮ ਨੇ 3 ਓਵਰਾਂ ’ਚ 72 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕੁਮੈਂਟਰੀ ਜ਼ੁਲਫੀ ਕਾਰ, ਮੁਹੰਮਦ ਯੂਨਿਸ, ਨਿਤਿਨ ਅਤੇ ਸ਼ੁਭਮ ਨੇ ਕੀਤੀ, ਸਕੋਰਰ ਦੀ ਭੂਮਿਕਾ ਵਸ਼ਿਸ਼ਟ ਕੁਮਾਰ ਨੇ ਨਿਭਾਈ। ਸਟਾਫ ਨੇ ਵੀ ਮੈਚ ਖੇਲਿਆ। ਦੂਜੇ ਦਿਨ ਪੋਲੀਟੈਕਨਿਕ ਕਾਲਜ ਅਤੇ ਫਾਰਮੇਸੀ ਕਾਲਜ ਦੇ ਫਾਈਨਲ ਮੈਚ ਹੋਣਗੇ। ਮੌਕੇ ’ਤੇ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ, ਅੰਕੁਸ਼ ਚੰਦੇਲ, ਸੰਜੀਵ ਕੰਵਰ, ਅਲਕਾ ਭਾਰਦਵਾਜ, ਗੌਰਵ ਕੁਮਾਰ, ਕੁਲਵਿੰਦਰ ਸਿੰਘ, ਏ.ਓ ਕੁਲਵਿੰਦਰ ਰਾਣਾ, ਹਰੀਸ਼ ਗੌਤਮ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ।