ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਕੀਤੇ ਜਾਣ ਲੋੜੀਂਦੇ ਯੋਗ ਉਪਰਾਲੇ : ਡਾ. ਜਗਦੀਪ ਚਾਵਲਾ
- ਮੈਟਰਨਲ ਡੈਥ ਰੀਵਿਊ ਮੀਟਿੰਗ ਵਿੱਚ ਮੈਟਰਨਲ ਮੌਤਾਂ ਦਾ ਕੀਤਾ ਗਿਆ ਰੀਵਿਊ
ਜਲੰਧਰ (29.02.2024) - ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਦੀ ਪ੍ਰਧਾਨਗੀ ਹੇਠ ਮੈਟਰਨਲ ਡੈਥ ਰਿਵਿਊ (ਐਮ.ਡੀ.ਆਰ.) ਮੀਟਿੰਗ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਡਾ. ਗੀਤਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਮੀਟਿੰਗ ਵਿੱਚ ਦਸੰਬਰ-2023 ਅਤੇ ਜਨਵਰੀ-2024, ਫਰਵਰੀ-2024 ਦੌਰਾਨ ਜਿਲ੍ਹੇ ਵਿੱਚ ਹੋਈਆਂ 7 ਮੈਟਰਨਲ ਮੌਤਾਂ ਦਾ ਰੀਵਿਊ ਕੀਤਾ ਗਿਆ । ਸਿਵਲ ਸਰਜਨ ਵੱਲੋਂ ਇਹਨਾਂ ਮੌਤਾਂ ਦੇ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਲਈ ਗਈ ਅਤੇ ਭਵਿੱਖ ਵਿੱਚ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਲਈ ਲੋੜੀਂਦੇ ਯੋਗ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਨੇ ਕਿਹਾ ਕਿ ਗਰਭਵਤੀ ਔਰਤਾਂ ਦਾ ਸੌ ਫੀਸਦੀ ਐਂਟੀਨੇਟਲ ਚੈੱਕਅਪ ਅਤੇ ਲੋੜੀਂਦੇ ਸਾਰੇ ਮੈਡੀਕਲ ਟੈਸਟ ਕਰਵਾਉਣੇ, ਏ.ਐਨ.ਐਮਜ ਅਤੇ ਆਸ਼ਾ ਵਰਕਰਜ਼ ਦਾ ਹੋਮ ਵਿਜਿਟ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਸੰਸਥਾਗਤ ਜਣੇਪੇ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇ। ਮੀਟਿੰਗ ਵਿੱਚ ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਐਸ ਐਮ.ਓ. ਗਾਇਨੀ ਵਿਭਾਗ ਸਿਵਲ ਹਸਪਤਾਲ ਜਲੰਧਰ ਡਾ. ਵਰਿੰਦਰ ਕੌਰ ਥਿੰਦ, ਐਸ.ਐਮ.ਓ. ਡਾ. ਸੁਰਜੀਤ ਸਿੰਘ ਤੋਂ ਇਲਾਵਾ ਸਮੂਹ ਕਮੇਟੀ ਮੈਂਬਰਾਂ ਅਤੇ ਸੰਬੰਧਤ ਸਟਾਫ ਨੇ ਭਾਗ ਲਿਆ।