ਭਾਈ ਰੂਪਾ ’ਚ ਤਿੰਨ ਰੋਜਾ ਬਾਕਸਿੰਗ ਚੈਂਪੀਅਨਸ਼ਿਪ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ,1 ਮਾਰਚ 2024: ਅੱਜ ਬਾਬਾ ਭਾਈ ਰੂਪ ਚੰਦ ਵੈਲਫੇਅਰ ਬਾਕਸਿੰਗ ਕਲੱਬ ਵੱਲੋਂ ਪੰਜਵੀਂ ਪੰਜਾਬ ਸਬ ਜੂਨੀਅਰ ਲੜਕੇ ਲੜਕੀਆਂ ਤਿੰਨ ਦਿਨਾਂ ਬਾਕਸਿੰਗ ਚੈਂਪੀਅਨਸ਼ਿਪ ਦਾ ਆਗਾਜ਼ ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਵਿੱਚ ਕੀਤਾ ਗਿਆ ਜਿਸਦਾ ਉਦਘਾਟਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਕੀਤਾ। ਇਹ ਜਾਣਕਾਰੀ ਦਿੰਦਿਆਂ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਲਗਭਗ ਚੋਂ 192 ਲੜਕਿਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ।
ਇਹ ਟੂਰਨਾਮੈਂਟ ਪੰਜਾਬ ਬੋਕਸਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ। ਇਸ ਸਮੇਂ ਮਾਸਟਰ ਨਰਵਿੰਦਰ ਸਿੰਘ , ਰਣਜੀਤ ਸਿੰਘ ਫੌਜੀ, ਕੋਚ ਹਰਦੀਪ ਸਿੰਘ, ਸਰੈਣ ਸਿੰਘ, ਦਲੀਪ ਸਿੰਘ ਕਾਮਰੇਡ, ਅਜੈਬ ਸਿੰਘ ਸਾਬਕਾ ਪੀ.ਟੀ ਆਈ, ਜਤਿੰਦਰ ਸ਼ਰਮਾ ,ਕੁਲਦੀਪ ਕੁਮਾਰ, ਜਗਦੇਵ ਸਿੰਘ ,ਅਮਨਦੀਪ, ਮੁਹੰਮਦ ਹਬੀਬ, ਸੁਨੀਲ ,ਹਰਪ੍ਰੀਤ ਐਸਟੀਸੀ ਬਾਦਲ ,ਗੁਰਜੰਟ ਸਿੰਘ, ਜਸਬੀਰ ਸਿੰਘ ਢਪਾਲੀ ਹਾਜ਼ਰ ਸਨ।