ਮਿੰਨੀ ਉਲੰਪਿਕ ਪੁਰੇਵਾਲ਼ ਖੇਡਾਂ ਵਿੱਚ ਕੰਨਿਆਂ ਸਕੂਲ ਦਾ ਸ਼ਾਨਦਾਰ ਵਿਖਾਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 3 ਮਾਰਚ,2024
ਇਲਾਕੇ ਦੀ ਸਿਰਮੌਰ ਸੰਸਥਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੀਆਂ ਵਿਿਦਆਰਥਣਾਂ ਨੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ 27ਵੀਆਂ ਮਿੰਨੀ ਉਲੰਪਿਕ ਪੁਰੇਵਾਲ਼ ਖੇਡਾਂ ਦੀ ਅਥਲੈਟਿਕ ਮੀਟ ਦੇ ਸਾਰੇ ਈਵੈਂਟ ਵਿੱਚ ਨਿਰੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਜਗਤਪੁਰ ਵਿਖੇ ਭਾਗ ਲਿਆ ਅਤੇ ਹਰੇਕ ਈਵੈਂਟ ਵਿੱਚ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।ਗੁਰਮੀਤ ਸਿੰਘ ਸਿਆਣ ਸਾਇੰਸ ਮਾਸਟਰ ਨੇ ਦੱਸਿਆ ਕਿ ਸ਼ਾਟਪੁੱਟ ਅੰਡਰ-14 ਵਿੱਚ ਨਗਮਾ ਨੇ ਗੋਲਡ ਮੈਡਲ ,ਆਂਚਲ ਨੇ ਸਿਲਵਰ ਮੈਡਲ ਅਤੇ ਸ਼ਾਟਪੁੱਟ ਅੰਡਰ-17 ਵਿੱਚ ਮੀਨਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਰੱਜੋ ਅਤੇ ਨਗਮਾ ਨੇ ਅੰਡਰ-14 ਦੀ 100 ਮੀਟਰ ਦੌੜ ਵਿੱਚ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ-17 ਦੀ 100 ਮੀਟਰ ਦੌੜ ਵਿੱਚ ਰਾਜ ਕੁਮਾਰੀ ਅਤੇ ਸਵਾਤੀ ਨੇ ਕ੍ਰਮਵਾਰ ਗੋਲਡ ਅਤੇ ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ। ਲੰਬੀ ਛਾਲ਼ ਅੰਡਰ-14 ਵਿੱਚ ਰੱਜ਼ੋ ਅਤੇ ਨਗਮਾ ਨੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕੀਤਾ।ਸਵਾਤੀ ਨੇ 400ਮੀਟਰ ਦੌੜ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਲੰਬੀ ਛਾਲ਼ ਅੰਡਰ-17 ਵਿੱਚ ਰਾਜਕੁਮਾਰੀ, ਨਗਮਾ ਅਤੇ ਰੱਜ਼ੋ ਨੇ ਕ੍ਰਮਵਾਰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਗੋਲਡ ਮੈਡਲ ਅਤੇ ਸਿਲਵਰ ਮੈਡਲ ਜੇਤੂਆਂ ਨੂੰ ਕ੍ਰਮਵਾਰ ਰੁ:1000/- ਅਤੇ ਰੁ:500/- ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਸਾਰੇ ਜੇਤੂਆਂ ਨੂੰ ਬਾਦਾਮ, ਜੂਸ ਕਿੱਟਾਂ ਅਤੇ ਟੀ ਸ਼ਰਟਾਂ ਨਾਲ਼ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਸਵੇਰ ਦੀ ਸਭਾ ਵਿੱਚ ਬੋਲਦਿਆਂ ਕਿਹਾ ਕਿ ਇਹਨਾਂ ਵਿਿਦਆਰਥਣਾਂ ਨੇ ਇਲਾਕੇ ਵਿੱਚ ਸਾਡੇ ਸਕੂਲ ਦਾ ਨਾਮ ਉੱਚਾ ਕੀਤਾ ਹੈ ।ਇਸ ਮੌਕੇ ਸਮੂਹ ਵਿਿਦਆਰਥਣਾਂ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਜਨ ਰਾਣਾ, ਅਜੀਤ ਸਿੰਘ, ਚਰਨਜੀਤ ਸਿੰਘ,ਹਰਜਿੰਦਰ ਲਾਲ, ਗੁਰਸ਼ਰਨਦੀਪ, ਸਤਿੰਦਰ ਕੌਰ, ਗਗਨਪ੍ਰੀਤ, ਅਲਕਾ ਅਰੋੜਾ, ਸੰਦੀਪ ਕੌਰ,ਜਸਵਿੰਦਰ ਕੌਰ, ਨੀਲਮ ਰਾਣੀ, ਰਘਵਿੰਦਰ ਕੌਰ,ਕਮਲਦੀਪ, ਬਲਵਿੰਦਰ ਕੌਰ, ਕਰਮਜੀਤ ਕੌਰ,ਪ੍ਰੀਤੀ ਲਿਆਲ, ਜਸਵੀਰ ਰਾਜ,ਰੇਨੂੰ, ਨਿਧੀ ਉੱਮਟ, ਸੰਗੀਤਾ ਰਾਣੀ, ਰਮਨਦੀਪ, ਸੰਜੀਵ ਕੁਮਾਰ,ਕੈਂਪਸ ਮੈਨੇਜ਼ਰ ਰਾਜਿੰਦਰ ਨਾਥ, ਸੁਮਿਤ ਕੁਮਾਰ, ਆਦਿ ਹਾਜ਼ਰ ਸਨ।