ਵਿਰਸਾ ਸੰਭਾਲ ਗੱਤਕਾ ਮੁਕਾਬਲੇ 'ਚੋਂ ਖਿਡਾਰੀਆਂ ਲਿਆ ਦੂਜਾ ਸਥਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ ,14 ਅਪ੍ਰੈਲ 2024 : ਮਹਾਂਕਾਲ ਸਹਾਇ ਸ਼ਸਤਰ ਵਿਦਿਆ ਦਲ ਅਤੇ ਅਨਹਦ ਗੱਤਕਾ ਆਖਾੜਾ ਕਪੂਰਥਲਾ ਦੇ ਸਿੰਘਾਂ ਵਲੋ ਸੂਬਾ ਪੱਧਰ ਦੇ ਗੱਤਕਾ ਮੁਕਾਬਲੇ ਕਰਵਾਏ ਗਏ । ਜਿਸ ਵਿਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆ ਸੁਲਤਾਨਪੁਰ ਲੋਧੀ ਦੇ ਗੱਤਕਾ ਖਿਡਾਰੀਆਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਫਾਈਟ ਦੇ ਮੁਕਾਬਲੇ ਵਿਚੋ ਵੀ ਦੂਜਾ ਸਥਾਨ ਪ੍ਰਾਪਤ ਕੀਤਾ ।
ਇਸ ਸਮੇਂ ਮੁਕੱਦਮੇ ਦੇ ਮੇਨ ਖਿਡਾਰੀਆਂ ਰਾਜਵੀਰ ਸਿੰਘ , ਕਰਮਨ ਸਿੰਘ , ਜਸਕਰਨ ਸਿੰਘ ਤੋਂ ਇਲਾਵਾ ਟੀਮ ਦੇ ਖਿਡਾਰੀ ਅੰਮ੍ਰਿਤ ਸਿੰਘ ,ਜਸਵਿੰਦਰ ਸਿੰਘ , ਰਾਜਵੀਰ ਸਿੰਘ , ਗੁਰਪ੍ਰੀਤ ਸਿੰਘ , ਰਾਹੁਲ, ਹਰਸਿਮਰਨ ਸਿੰਘ , ਸਮੀਰ ਆਦਿ ਸਨ ਤੇ ਛੋਟੇ ਖਿਡਾਰੀਆਂ 'ਚ ਹਰਪ੍ਰੀਤ ਸਿੰਘ , ਨਵਜੋਤ ਸਿੰਘ , ਜਸਪਾਲ ਸਿੰਘ , ਪ੍ਰੇਮ ਸਿੰਘ , ਨਵਜੋਤ ਸਿੰਘ , ਪ੍ਰਿੰਸ , ਸਾਹਿਬ ਤੇ ਸਮਰ ਆਦਿ ਹਾਜਰ ਸਨ ।