ਏਕਮ ਜੋਤ ਨੇ ਜਿੱਤਿਆ ਸੋਨ ਤਗਮਾ, ਵਧਾਇਆ ਸੂਬੇ ਜ਼ਿਲ੍ਹੇ ਅਤੇ ਮਾਪਿਆਂ ਦਾ ਮਾਣ
ਰੋਹਿਤ ਗੁਪਤਾ
ਗੁਰਦਾਸਪੁਰ 12 ਮਈ 2024 - ਬੀਤੇ ਦਿਨੀ ਦੁਬਈ ਦੇ ਕੈਂਟ ਕਾਲਜ ਵਿੱਚ ਹੋਈ ਬੁਡੋਕਨ ਕੱਪ ਇੰਟਰਨੈਸ਼ਨਲ ਕਰਾਂਟੇ ਚੈਂਪੀਅਨਸ਼ਿਪ ਜਿਸ ਵਿੱਚ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਦੇ 2000 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਇਸ ਚੈਂਪੀਅਨਸ਼ਿਪ ਦੇ ਵਿੱਚ ਸਰਹੱਦੀ ਜਿਲਾ ਗੁਰਦਾਸਪੁਰ ਦੇ ਪਿੰਡ ਉੱਚਾ ਧਕਾਲਾ ਦੇ ਏਕਮ ਜੋਤ ਸਿੰਘ ਪੁੱਤਰ ਐਨਆਰਆਈ ਨਿਰਮਲ ਸਿੰਘ ਨੇ ਸੋਨ ਤਗਮਾ ਜਿੱਤ ਕੇ ਆਪਣੇ ਦੇਸ਼ ਭਾਰਤ,ਆਪਣੇ ਰਾਜ ਪੰਜਾਬ ਅਤੇ ਆਪਣੇ ਮਾਤਾ ਪਿਤਾ ਤੋਂ ਇਲਾਵਾ ਆਪਣੇ ਜ਼ਿਲ੍ਹੇ ਅਤੇ ਆਪਣੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ।
ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਦੇ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦੇ ਏਕਮ ਜੋਤ ਸਿੰਘ ਚੌਹਾਨ ਨਹੀਂ ਦੱਸਿਆ ਕਿ ਉਸ ਨੇ ਆਪਣੇ ਕੋਚ ਸੈਨਮਈ ਗੁਰਵੰਤ ਸਿੰਘ ਦੀ ਰਹਿਨਮਾਈ ਕਰਾਟੇ ਵਿੱਚ ਟਰੇਨਿੰਗ ਲੈ ਕੇ ਅਤੇ ਆਪਣੇ ਕੋਚ ਦੀ ਅਗਵਾਈ ਹੇਠ ਸਭ ਜੂਨੀਅਰ ਈਵੈਂਟ ਦੇ ਕਾਂਤਾ ਵਿੱਚ ਸੋਨ ਤਗਮਾ ਅਤੇ ਕਮੀਤੇ ਵਿੱਚ ਵੀ ਸੋਨ ਤਗਮਾ ਜਿੱਤਿਆ ਹੈ।
ਏਕਮ ਜੋਤ ਦੀ ਮਾਂ ਰੁਪਿੰਦਰ ਕੌਰ ਚੌਹਾਨ ਨੇ ਦੱਸਿਆ ਕਿ ਉਸ ਦਾ ਪੁੱਤਰ ਏਕਮਜੋਤ ਸਿੰਘ ਚੌਹਾਨ ਪੜ੍ਹਾਈ ਵਿੱਚ ਵੀ ਚੰਗੇ ਅੰਕ ਲੈ ਕੇ ਹਰ ਸਾਲ ਪਾਸ ਹੁੰਦਾ ਹੈ ਅਤੇ ਉਸਦੀਆਂ ਖੇਡਾਂ ਵਿੱਚ ਵੀ ਬਹੁਤ ਰੁੱਚੀ ਹੈ,ਏਕਮ ਜੋਤ ਦੀ ਮਾਂ ਨੇ ਦੱਸਿਆ ਕਿ ਸਾਨੂੰ ਆਪਣੇ ਪੁੱਤਰ ਤੇ ਮਾਣ ਹੈ ਜਿਸ ਨੇ ਆਪਣੇ ਦੇਸ਼ ਦਾ ਝੰਡਾ ਦੁਬਈ ਵਿੱਚ ਉੱਚਾ ਕਰਕੇ ਆਪਣੇ ਭਰਾ ਤਾਂ ਪੰਜਾਬ ਆਪਣੇ ਜਿਲੇ ਗੁਰਦਾਸਪੁਰ ਅਤੇ ਆਪਣੇ ਪਿੰਡ ਉੱਚੇ ਤਿਕਾਾਲੇ ਦਾ ਨਾਮ ਰੋਸ਼ਨ ਕਰਨ ਦੇ ਨਾਲ ਆਪਣੇ ਸਕੂਲ ਦਾ ਨਾਮ ਹੀ ਰੋਸ਼ਨ ਕੀਤਾ ਹੈ।