ਅਧਿਆਪਕ ਦਿਵਸ ਮੌਕੇ ਜੂਡੋ ਕੋਚ ਜੂਡੋ ਖਿਡਾਰੀਆਂ ਵੱਲੋਂ ਕੀਤੇ ਗਏ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 5 ਸਤੰਬਰ 2024 - ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ਇਸ ਮੌਕੇ ਖਿਡਾਰੀਆਂ ਵਲੋਂ ਜੂਡੋ ਕੋਚ ਅਮਰਜੀਤ ਸ਼ਾਸਤਰੀ, ਸਤੀਸ਼ ਕੁਮਾਰ ਨੂੰ ਕੇਕ ਖਵਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਅਧਿਆਪਕ ਦਿਵਸ ਸਾਨੂੰ ਸਾਡੀ ਪੁਰਾਣੀ ਪਰੰਪਰਾ ਕਾਇਮ ਰੱਖਣ ਦਾ ਸਾਧਨ ਹਨ। ਇਹ ਦਿਨ ਤੇ ਗੁਰੂ ਦਾ ਵਿਸ਼ੇਸ਼ ਮਹੱਤਵ ਦੀ ਜਾਣਕਾਰੀ ਮਿਲਦੀ ਹੈ। ਕੋਈ ਵੀ ਖਿਡਾਰੀ ਨੂੰ ਆਪਣੇ ਕੋਚਾਂ ਦੇ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਣਾ ਚਾਹੀਦਾ ਹੈ। ਅੱਜ ਦੇ ਦਿਨ ਸਾਰਿਆਂ ਨੂੰ ਆਪਣੇ ਅਧਿਆਪਕਾਂ, ਮਾਪਿਆਂ, ਵੱਡਿਆਂ ਦਾ ਸਤਿਕਾਰ ਚਾਹੀਦਾ ਹੈ। ਇਹੋ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਹੋਵੇਗੀ।