ਖੇਲੋ ਇੰਡੀਆ ਜੂਨੀਅਰ ਵੋਮੈਨ ਨੈਸ਼ਨਲ ਲੀਗਲ ਵਿਚ ਸਿਲਵਰ ਮੈਡਲ ਜੇਤੂ ਹਰ ਪੁਨੀਤ ਕੌਰ ਨੂੰ ਕੀਤਾ ਸਨਮਾਨਿਤ
- ਤਿਰਸੂਰ ਕੇਰਲਾ ਵਿਖੇ ਹੋਏ ਸਨ ਨੈਸ਼ਨਲ ਪੱਧਰ ਦੇ ਮੁਕਾਬਲੇ
ਰੋਹਿਤ ਗੁਪਤਾ
ਗੁਰਦਾਸਪੁਰ 1 ਅਕਤੂਬਰ 2024 - ਧੰਨਦੇਈ ਡੀ ਏ ਵੀ ਸਕੂਲ ਗੁਰਦਾਸਪੁਰ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹਰਪੁਨੀਤ ਕੌਰ ਨੇ ਆਪਣੀ ਉਮਰ ਤੋਂ ਵੱਧ ਵਰਗ ਵਿੱਚ ਖੇਡਦੇ ਹੋਏ ਅੰਡਰ 21 ਸਾਲ ਜੂਨੀਅਰ ਵਰਗ ਵਿੱਚ ਤਿਰਸੂਰ ਕੇਰਲਾ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ ਵੱਖ ਚਾਰ ਜੋਨਾ ਦੀਆਂ ਸਰਬ ਸ੍ਰੇਸ਼ਟ 16 ਲੜਕੀਆਂ ਨੇ ਭਾਗ ਲਿਆ ਹੈ। ਹਰ ਪੁਨੀਤ ਕੌਰ ਨੇ ਜਿਥੇ ਸਿਲਵਰ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਉਥੇ ਉਸ ਨੇ ਭਾਰਤ ਸਰਕਾਰ ਵੱਲੋਂ ਉਦਘੋਸਿਤ 15000 ਰੁਪਏ ਇਨਾਮੀ ਰਾਸ਼ੀ ਅਤੇ ਇੱਕ ਟਰਾਫੀ ਵੀ ਪ੍ਰਾਪਤ ਕੀਤੀ ਹੈ। 90 ਕਿਲੋ ਭਾਰ ਵਰਗ ਦੀ ਹਰਪੁਨੀਤ +78 ਕਿਲੋ ਭਾਰ ਵਰਗ ਵਿੱਚ ਖੇਡਦੀ ਹੈ।ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਪੁੱਜਣ ਹਰ ਪੁਨੀਤ ਕੌਰ ਨੂੰ ਜੂਡੋਕਾ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਮੈਡਲ ਜੇਤੂ ਖਿਡਾਰਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਸ ਦੀ ਪਹਿਲੀ ਪ੍ਰਾਪਤੀ ਹੈ ਕਿਉਂਕਿ ਗੁਰਦਾਸਪੁਰ ਸ਼ਹਿਰ ਵਿੱਚ ਲੜਕੀਆਂ ਦਾ ਜੂਡੋ ਸੈਂਟਰ 2010 ਤੋਂ ਬੰਦ ਪਿਆ ਸੀ। ਇਸ ਲਈ ਹਰ ਪੁਨੀਤ ਕੌਰ ਨੇ ਪਹਿਲੀ ਵਾਰ ਮੈਡਲ ਜਿੱਤ ਕੇ ਗੁਰਦਾਸਪੁਰ ਦੀਆਂ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੀ ਹੈ। ਜੂਡੋ ਕੋਚ ਰਵੀ ਕੁਮਾਰ ਅਨੁਸਾਰ ਪੁਨੀਤ ਕੌਰ ਵਿੱਚ ਉਹ ਸਾਰੀਆਂ ਸੰਭਾਵਨਾਵਾਂ ਹਨ ਜੋ ਭਵਿੱਖ ਦੇ ਚੈਂਪੀਅਨ ਵਿਚ ਹੁੰਦੀਆਂ ਹਨ। ਸਾਬਕਾ ਜੂਡੋ ਖਿਡਾਰਣ ਮੈਡਮ ਬਲਵਿੰਦਰ ਕੌਰ ਦੀ ਇਹ ਬੇਟੀ ਆਪਣੀ ਮਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਚਾਰ ਘੰਟੇ ਲਗਾਤਾਰ ਪਰੈਕਟਿਸ ਕਰਦੀ ਹੈ।
ਜੂਡੋ ਸੈਂਟਰ ਵਿਖੇ ਖਿਡਾਰੀਆਂ ਤੋਂ ਇਲਾਵਾ ਸਤੀਸ਼ ਕੁਮਾਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਸਾਹਿਲ ਪਠਾਣੀਆਂ, ਦਿਨੇਸ਼ ਕੁਮਾਰ ਜੂਡੋ ਕੋਚ ਅਤੁਲ ਕੁਮਾਰ ਨੇ ਵਧਾਈ ਦਿੱਤੀ ਹੈ।