ਜ਼ਿਲ੍ਹਾ ਖੇਡ ਵਿਭਾਗ ਵੱਲੋਂ ਵੱਖ- ਵੱਖ ਖੇਡਾਂ ਦੇ ਖਿਡਾਰੀਆਂ ਦੀ ਚੋਣ ਟਰਾਇਲਾਂ ਦਾ ਸ਼ਡਿਊਲ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2024 - ਜਿਲ੍ਹਾ ਖੇਡ ਅਫਸਰ ਗੁਰਦਾਸਪੁਰ ਸ਼੍ਰੀ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਖੇਡਾਂ ਵਤਨ ਪੰਜਾਬ’ ਦੀਆਂ ਤਹਿਤ ਬਲਾਕ ਪੱਧਰੀ ਟੂਰਨਾਮੈਂਟ 1 ਸਤੰਬਰ 2024 ਤੋਂ 10 ਸਤੰਬਰ 2024 ਤੱਕ ਕਰਵਾਏ ਗਏ ਅਤੇ ਜਿਲ੍ਹਾ ਪੱਧਰੀ ਟੂਰਨਾਮੈਂਟ 23-09-2024 ਤੋਂ 28-09-2024 ਤੱਕ ਕਰਵਾਏ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਖੇਡ ਮੇਲਿਆਂ ਵਿੱਚ 9 ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਜ਼ਿਲ੍ਹਾ ਪੱਧਰ ਟੂਰਨਾਮੈਂਟ ਖਤਮ ਹੋ ਗਏ ਇਸ ਦੌਰਾਨ ਜਿਨ੍ਹਾਂ ਗੇਮਾਂ ਦੇ ਟੂਰਨਾਮੈਂਟ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਨਹੀਂ ਕਰਵਾਏ ਗਏ ਉਹਨਾਂ ਗੇਮਾਂ ਦੇ ਖਿਡਾਰੀਆਂ ਦੀ ਚੋਣ ਟਰਾਇਲਾਂ ਦੇ ਅਧਾਰ ਤੇ ਕੀਤੀ ਜਾਣੀ ਹੈ, ਉਪਰੰਤ ਸਲੈਕਟ ਕੀਤੇ ਗਏ ਖਿਡਾਰੀ/ਖਿਡਾਰਨਾਂ ਵਲੋਂ ਸਟੇਟ ਪੱਧਰੀ ਟੂਰਨਾਮੈਂਟ ਵਿਚ ਭਾਗ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਫੈਨਸਿੰਗ ਦੇ ਟਰਾਈਲ 11 ਅਕਤੂਬਰ ਨੂੰ ( ਲੜਕੀਆਂ) ਅਤੇ 12 ਅਕਤੂਬਰ ਨੂੰ (ਲੜਕੇ) ਖਾਲਸਾ ਸੀਨੀਆਰ ਸੈਕੰਡਰੀ ਸਕੂਲ, ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ।ਜਿਮਨਾਸਟਿਕ ਦੇ ਟਰਾਈਲ 11 ਅਕਤੂਬਰ ਨੂੰ ( ਲੜਕੀਆਂ) ਅਤੇ 12 ਅਕਤੂਬਰ ਨੂੰ (ਲੜਕੇ) ਦੇ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ।ਰਗਬੀ ਦੇ ਟਰਾਈਲ ਲੜਕੇ ਅਤੇ ਲੜਕੀਆਂ ਦੇ 4 ਅਕਤੂਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋਣ ਗਏ।ਰੋਲਰ ਸਕੈਟਿੰਗ ਲੜਕੇ ਅਤੇ ਲੜਕੀਆਂ ਦੇ 10ਅਕਤੂਬਰ ਨੂੰ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੋਣਗੇ।
ਇਸ ਤੋਂ ਇਲਾਵਾ ਲਾਅਨ ਟੈਨਿੰਸ,ਤੈਰਾਕੀ,ਸਾਫਟਬਾਲ,ਸਾਈਕਲਿੰਗ,ਬੇਸਬਾਲ,ਆਰਚਰੀ, ਤਾਇਕਵਾਡੋ, ਘੋੜ ਸਵਾਰੀ, ਰੋਇੰਗ, ਕੈਕਿੰਗ ਕੈਨੇਇੰਗ,ਜਿਹੜੇ ਖਿਡਾਰੀ/ਖਿਡਾਰਨਾਂ ਵਲੋਂ ਸਬੰਧਤ ਗੇਮਾਂ ਦੇ ਟਰਾਇਲਾਂ ਸਬੰਧੀ ਇਨ੍ਹਾਂ ਨੰਬਰਾਂ ਤੇ 01874-245371, 83600-89345, 87289-73629 ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਟਰਾਇਲ ਲੈਣ ਆ ਰਹੇ ਖਿਡਾਰੀ/ਖਿਡਾਰਨਾਂ ਨੂੰ ਕੋਈ ਟੀ.ਏ./ਡੀ.ਏ ਨਹੀਂ ਦਿੱਤਾ ਜਾਵੇਗਾ।