ਅੰਤਰ ਕਾਲਜ ਕੁਸ਼ਤੀ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 13 ਨਵੰਬਰ,2024 - ਸਥਾਨਕ ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਰੈਸਲੰਿਗ ਟੀਮ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਰੈਸਲੰਿਗ ਮੁਕਾਬਲੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੂਰਾ ਵਿਖੇ ਜੋ ਕਿ ਮਿਤੀ 08-11-2024 ਤੋਂ 10-11-2024 ਤੱਕ ਕਰਵਾਏ ਗਏ, ਵਿੱਚ ਭਾਗ ਲਿਆ। ਜਿਸ ਵਿੱਚ 25 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਟੀਮ ਨੂੰ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਵੜੈਚ, ਟੀਮ ਦੇ ਇੰਚਾਰਜ ਡਾ. ਹਾਰੂਨ ਸ਼ਫੀਕ ਦੀ ਸਰਪ੍ਰਸਤੀ ਹਾਸਲ ਸੀ। ਜਿਸ ਵਿੱਚ ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਟੀਮ ਦੇ ਪਹਿਲਵਾਨ ਮੁਹੰਮਦ ਸਾਹਿਲ 87 (Kg) ਅਤੇ ਮੁਹੰਮਦ ਸ਼ਹਿਬਾਜ਼ ਗੁੱਜਰ (Kg) ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। ਸਾਕਿਬ ਅਲੀ 79 (Kg), ਮੁਹੰਮਦ ਸਮਦ 97 (Kg), ਵਰਿੰਦਰ ਸਿੰਘ 60 (Kg), ਮੁਹੰਮਦ ਬਦਰ 67 (Kg) ਅਤੇ ਮੁਹੰਮਦ ਸ਼ਹਿਜ਼ਾਦ 72 (Kg) ਵਿੱਚੋਂ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ।
ਇਸ ਤੋਂ ਇਲਾਵਾ ਮੁਹੰਮਦ ਅਨਸ, ਮੁਹੰਮਦ ਉਮੈਰ ਸ਼ਬੀਰ, ਮੁਹੰਮਦ ਕੈਫ, ਅਬਦੁੱਲ ਸਮਦ, ਮੁਹੰਮਦ ਹੁਜ਼ੈਫਾ, ਲਖਵੀਰ ਸਿੰਘ ਅਤੇ ਸ਼ਾਹਿਦ ਜ਼ੁਬੈਰੀ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਟੀਮ ਦੀ ਅਗਵਾਈ ਡਾ.ਹਾਰੂਨ ਸ਼ਫੀਕ, ਮਨੋਵਿਿਗਆਨ ਵਿਭਾਗ ਨੇ ਕੀਤੀ। ਕਾਲਜ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਬਲਵਿੰਦਰ ਸਿੰਘ ਵੜੇਚ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਨੇ ਕਾਲਜ ਦੇ ਪਹਿਲਵਾਨਾਂ ਅਤੇ ਟੀਮ ਦੇ ਇੰਚਾਰਜ ਡਾ.ਹਾਰੂਨ ਸ਼ਫੀਕ ਨੂੰ ਵਧਾਈ ਦਿੱਤੀ ਅਤੇ ਹੋਂਸਲਾ ਅਫਜ਼ਾਈ ਕਰਦੇ ਹੋਏ ਅੱਗੇ ਤੋਂ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਇਸ ਮੌਕੇ ਪ੍ਰੋ. ਹਰਗੁਰਪ੍ਰਤਾਪ ਸਿੰਘ, ਮੁਹੰਮਦ ਇਮਰਾਨ ਜੂਡੋ ਕੋਚ, ਪ੍ਰੋ. ਇਕਰਾਮ ਉਰ ਰਹਿਮਾਨ, ਪ੍ਰੋ. ਮੁਹੰਮਦ ਸ਼ਾਹਿਦ, ਪ੍ਰੋ. ਪਰਮਜੀਤ ਸਿੰਘ ਫਿਜ਼ੀਕਲ ਐਜੂ. ਅਤੇ ਸ਼੍ਰੀਮਤੀ ਸਨਾ ਹਾਜ਼ਰ ਸਨ।