ਹਰੀਸ਼ ਕਾਲੜਾ
ਰੂਪਨਗਰ 18 ਨਵੰਬਰ 2020 : ਸਿਹਤ ਵਿਭਾਗ ਰੂਪਨਗਰ ਵੱਲੋਂ ਨਵ-ਜਨਮੇਂ ਬੱਚੇ ਦੀ ਸਾਂਭ -ਸੰਭਾਲ ਦੀ ਅਹਿਮੀਅਤ ਨੂੰ ਯਕੀਨੀ ਬਣਾਉਣਾ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਹਫ਼ਤਾ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਰੂਪਨਗਰ ਵਿਖੇ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਸੰਬੋਧਨ ਕਰਦਿਆ ਦੱਸਿਆ ਕਿ ਇਹ ਹਫ਼ਤਾ 15 ਨਵੰਬਰ ਤੋਂ 21 ਨਵੰਬਰ 2020 ਤੱਕ ਮਨਾਇਆ ਜਾ ਰਿਹਾ ਹੈ ।ਜਿਸ ਦਾ ਥੀਮ " ਸਿਹਤ ਕੇਂਦਰ ਤੇ ਹਰ ਥਾਂ ਉੱਪਰ ਨਵਜਾਤ ਬੱਚੇ ਦੇ ਸਾਂਭ-ਸੰਭਾਲ ਦੀ ਗੁਣਵੱਤਾ,ਉੱਤਮਤਾ,ਪਵਿੱਤਰਤਾ ਨੂੰ ਯਕੀਨੀ ਬਣਾਉਣਾ" ਹੈ ।ਸਿਹਤ ਵਿਭਾਗ ਜੱਚਾ-ਬੱਚਾ ਦੇ ਉੱਤਮ ਪੱਧਰ ਲਈ ਵਚਨਬੱਧ ਅਤੇ ਯਤਨਸ਼ੀਲ ਹੈ ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾ.ਗੁਰਪ੍ਰੀਤ ਕੌਰ ਸਿਵਲ ਹਸਪਤਾਲ ਰੂਪਨਗਰ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਪਹਿਲਾ ਗਾੜ੍ਹਾ ਪੀਲਾ ਦੁੱਧ ਪਿਲਾਉਣਾ ਜਰੂਰੀ ਹੈ ਕਿੳਂਕਿ ਮਾਂ ਦੇ ਪਹਿਲੇ ਦੁੱਧ ਤੋਂ ਬੱਚੇ ਨੂੰ ਬਿਮਾਰੀਆਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ।ਇਸ ਲਈ ਪਹਿਲੇ 6 ਮਹੀਨੇ ਸਿਰਫ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਪੂਰਕ ਆਹਾਰ ਸ਼ੁਰੂ ਕਰ ਦੇਣੀ ਚਾਹੀਦੀ ਹੈ ।ਜਿਸ ਵਿੱਚ 6 ਤੋਂ 8 ਮਹੀਨੇ ਦੇ ਬੱਚੇ ਨੂੰ ਅੱਧੀ ਕੌਲੀ ਆਹਾਰ ਦਿਨ ਵਿੱਚ 2-3 ਵਾਰ ,9 ਤੋਂ 12 ਮਹੀਨੇ ਦੇ ਬੱਚੇ ਨੂੰ ਅੱਧੀ ਕੌਲੀ ਆਹਾਰ ਦਿਨ ਵਿੱਚ 3-4 ਵਾਰ, 12-23 ਮਹੀਨੇ ਬੱਚੇ ਨੂੰ ਅੱਧੀ ਕੌਲੀ ਆਹਾਰ ਦਿਨ ਵਿੱਚ 4-5 ਵਾਰ ਦੇਣੀ ਚਾਹੀਦੀ ਹੈ । ਇਸ ਤਰਾਂ ਬੱਚੇ ਦਾ ਸੰਪੂਰਨ ਵਿਕਾਸ ਹੁੰਦਾ ਹੈઽ ਬੱਚਾ ਸੰਤੁਸ਼ਟ ਅਤੇ ਸਿਹਤਮੰਦ ਰਹਿੰਦਾ ਹੈ ।ਇਸ ਤੋਂ ਇਲਾਵਾ ਬੱਚਿਆਂ ਦਾ ਟੀਕਾਕਰਨ ਵੀ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸੰਤੇਸ਼ ਕੁਮਾਰੀ,ਡਿਪਟੀ ਐਮ ਈ ਆਈ ਓ ਗੁਰਦੀਪ ਸਿੰਘ ,ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਸੁਖਜੀਤ ਕੁਮਾਰ ,ਭੁਪਿੰਦਰ ਕੌਰ ਏ ਐਨ ਐਮ,ਆਸ਼ਾ ਅਤੇ ਆਮ ਲੋਕ ਹਾਜ਼ਰ ਸਨ।