← Go Back
ਹਰਿਆਣਾ ਦੇ ਸ਼ਕਤੀਸ਼ਾਲੀ ਮੰਤਰੀ ਨੇ ਕੋਰੋਨਾ ਵੈਕਸੀਨ ਦੇ ਟ੍ਰਾਇਲ ਲਈ ਵਾਲੰਟੀਅਰ ਬਣਨ ਦੀ ਕੀਤੀ ਪੇਸ਼ਕਸ਼ ਚੰਡੀਗੜ੍ਹ, 19 ਨਵੰਬਰ, 2020 : ਹਰਿਆਣਾ ਦੇ ਸ਼ਕਤੀਸ਼ਾਲੀ ਮੰਤਰੀ ਅਨਿਲ ਵਿਜ ਨੇ ਕੋਰੋਨਾ ਵੈਕਸੀਨ ਟ੍ਰਾਇਲ ਲਈ ਵਾਲੰਟੀਅਰ ਬਣਨ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ ਇਸਦੀ ਜਾਣਕਾਰੀ ਖੁਦ ਆਪਣੇ ਇਕ ਟਵੀਟ ਵਿਚ ਦਿੱਤੀ ਹੈ। ਟਵੀਟ ਵਿਚ ਮੰਤਰੀ ਨੇ ਲਿਖਿਆ ਹੈ ਕਿ ਉਹਨਾਂ ਨੂੰ ਕੱਲ੍ਹ 20 ਨਵੰਬਰ ਨੁੰ ਸਵੇਰੇ 11.00 ਵਜੇ ਸਿਵਲ ਹਸਪਤਾਲ ਅੰਬਾਲਾ ਛਾਉਣੀ ਵਿਚ ਕੋਰੋਨਾ ਦੀ ਵੈਕਸੀਨ ਕੋਵੈਕਸਿਨ ਜੋ ਕਿ ਭਾਰਤ ਬਾਇਓਟੈਕ ਵੱਲੋਂ ਬਣਾਈ ਦਵਾਈ ਹੈ, ਦੀ ਡੋਜ਼ ਦਿੱਤੀ ਜਾਵੇਗੀ। ਇਹ ਡੋਜ਼ ਪੀ ਜੀ ਆਈ ਰੋਹਤ ਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਦਿੱਤੀ ਜਾਵੇਗੀ। ਮੈਂ ਆਪ ਟ੍ਰਾਇਲ ਡੋਜ਼ ਵਾਸਤੇ ਵਾਲੰਟੀਅਰ ਬਣਨ ਦੀ ਪੇਸ਼ਕਸ਼ ਕੀਤੀ ਹੈ।
Total Responses : 267