ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2020 - ਔਰਤਾਂ ਦੀ ਸਿਹਤ ਬਹਾਲੀ ਨੂੰ ਧਿਆਨ ਵਿਚ ਰੱਖਦਿਆਂ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੁਮੈਨ ਡਿਵੈਲਪਮੈਂਟ ਸੈੱਲ ਵੱਲੋਂ ‘ਆਯੁਰਵੈਦ’ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ । ਵੈਬੀਨਾਰ ਵਿੱਚ ਸਰਕਾਰੀ ਆਯੁਰਵੈਦ ਹਸਪਤਾਲ ਬਠਿੰਡਾ ਤੋਂ ਡਾ. ਰਸ਼ਮੀ ਖੰਨਾ ਐਮ.ਡੀ. ਮੈਡੀਸਨ (ਆਯੁਰਵੈਦ) ਨੇ ਮੁੱਖ ਬੁਲਾਰੇ ਵਜੋਂ ਆਨਲਾਈਨ ਸ਼ਿਰਕਤ ਕੀਤੀ।
ਔਰਤਾਂ ਦੀ ਸਿਹਤ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਕਿਹਾ ਕਿ ਆਯੁਰਵੈਦ ਮੰਨਦੀ ਹੈ ਕਿ ਮਨੁੱਖੀ ਸਰੀਰ ਵਿੱਚ ਮਰਦ ਅਤੇ ਔਰਤ ਊਰਜਾ ਦੋਵੇਂ ਹੀ ਇੱਕ ਦੂਜੇ ਦੇ ਸਮਾਨੰਤਰ ਚੱਲਦੀਆਂ ਰਹਿੰਦੀਆਂ ਹਨ। ਉਹਨਾਂ ਔਰਤਾਂ ਨੂੰ ਦਰਪੇਸ਼ ਕੱੁਝ ਆਮ ਸਮੱਸਿਆਵਾਂ ਜਿਵੇਂ ਅਨਿਯਮਿਤ ਪੀਰੀਅਡ, ਮਾਹਵਾਰੀ ਦਾ ਦਰਦ, ਮਾਹਵਾਰੀ ਦਾ ਦਰਦ, ਮੁਹਾਸੇ, ਅਨੀਮੀਆ ਅਤੇ ਹੋਰ ਬਹੁਤ ਆਦਿ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇੱਕ ਆਯੁਰਵੈਦਿਕ ਪ੍ਰੈਕਟੀਸ਼ਨਰ ਤੁਹਾਡੇ ਲਈ ਖ਼ਾਸ ਤੌਰ ’ਤੇ ਇੱਕ ਇਲਾਜ ਯੋਜਨਾ ਤਿਆਰ ਕਰੇਗਾ।
ਉਹ ਤੁਹਾਡੇ ਵਿਲੱਖਣ ਸਰੀਰਕ ਅਤੇ ਭਾਵਨਾਤਮਕ ਤੱਤ, ਤੁਹਾਡੀ ਮੁੱਢਲੀ ਜੀਵਨ ਸ਼ਕਤੀ ਅਤੇ ਇਹਨਾਂ ਤਿੰਨਾਂ ਦੇ ਵਿਚਕਾਰ ਸੰਤੁਲਨ ਨੂੰ ਧਿਆਨ ਵਿੱਚ ਰੱਖਣਗੇ। ਇਸ ਵੈਬੀਨਾਰ ਦਾ ਉਦੇਸ਼ ਇਹ ਸਿੱਖਣਾ ਸੀ ਆਯੁਰਵੈਦ ਦੀ ਵਰਤੋਂ ਕਰਦਿਆਂ ਸਿਹਤ ਦੀਆਂ ਮੁਸ਼ਕਲਾਂ ਨੂੰ ਕਿਵੇਂ ਦੂਰ ਕਰਨਾ ਹੈ। ਇਸ ਮੌਕੇ ਡਾ.: ਰਸ਼ਮੀ ਖੰਨਾ ਨੇ ਆਯੁਰਵੈਦ ਦੇ ਮਹੱਤਵ ਬਾਰੇ ਵੀ ਚਾਨਣਾ ਪਾਇਆ। ਇਸ ਸਮਾਰੋਹ ਵਿੱਚ 40 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ ਸਨ। ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਿੱਚ ਕੈਮਿਸਟਰੀ ਦੀ ਸਹਾਇਕ ਪ੍ਰੋਫੈਸਰ ਡਾ. ਨਮੀਸ਼ਾ ਸਿੰਘ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਨੇ ਕਾਲਜ ਦੇ ਵੁਮੈਨ ਡਿਵੈਲਪਮੈਂਟ ਸੈੱਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।