ਕੇਸ਼ਵ ਗੋਇਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਡੀ.ਐਮ ਦਾ ਅਹੁਦਾ ਸੰਭਾਲਿਆ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 30 ਜੁਲਾਈ 2021: ਕੇਸ਼ਵ ਗੋਇਲ ਪੀ.ਸੀ.ਐਸ ਨੇ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਦਾ ਅਹੁਦਾ ਅੱਜ ਸੰਭਾਲ ਲਿਆ ਹੈ।ਉਹ 2016 ਬੈਚ ਦੇ ਪੀ.ਸੀ.ਐਸ ਅਫਸਰ ਹਨ। ਸ੍ਰੀ ਕੇਸ਼ਵ ਗੋਇਲ ਇਸ ਤੋ ਪਹਿਲਾ ਲਗਾਤਾਰ ਤਿੰਨ ਸਾਲ ਫਾਜਿਲਕਾ ਵਿਖੇ ਬਤੋਰ ਉਪ ਮੰਡਲ ਮੈਜਿਸਟ੍ਰੇਟ ਸੇਵਾ ਕਰ ਚੁੱਕੇ ਹਨ।ਉਹ 2014 ਵਿਚ ਪੀ.ਸੀ.ਐਸ ਅਲਾਈਡ ਸਰਵਿਸ ਵਿਚ ਆਏ ਅਤੇ ਦੋ ਸਾਲ ਬਾਅਦ ਪੀ.ਸੀ.ਐਸ ਅਫਸਰ ਦਾ ਇਮਤਿਹਾਨ ਪਾਸ ਕੀਤਾ।ਸ੍ਰੀ ਕੇਸ਼ਵ ਗੋਇਲ ਦਾ ਅੱਜ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਤੇ ਭਰਵਾ ਸਵਾਗਤ ਕੀਤਾ ਗਿਆ।
ਗੋਇਲ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੋੜਵੰਦਾਂ ਤੱਕ ਸਮੇ ਸਿਰ ਦੇਣਾ ਸਾਡੀ ਤਰਜੀਹ ਰਹੇਗੀ।ਉਨ੍ਹਾਂ ਕਿਹਾ ਕਿ ਲੋਕਾਂ ਦੀਆ ਮੁ਼ਸਕਿਲਾ ਦਾ ਸਮੇ ਸਿਰ ਨਿਪਟਾਰਾ ਅਤੇ ਇਲਾਕੇ ਦੀਆ ਬੁਨਿਆਦੀ ਸਮੱਸਿਆਵਾ ਦਾ ਹੱਲ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾ ਦਾ ਲਾਭ ਹਰ ਲੋੜਵੰਦ ਤੱਕ ਯਕੀਨੀ ਪਹੁੰਚਾਇਆ ਜਾਵੇਗਾ।ਉਨ੍ਹਾ ਕਿਹਾ ਕਿ ਇਸ ਧਾਰਮਿਕ ਅਤੇ ਪਵਿੱਤਰ ਅਸਥਾਨ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਦੇ ਲਈ ਉਹ ਪ੍ਰਮਾਤਮਾ ਦੇ ਧੰਨਵਾਦੀ ਹਨ।
ਇਸ ਮੋਕੇ ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ, ਰਾਮ ਕ੍ਰਿਸ਼ਨ ਤਹਿਸੀਲਦਾਰ ਨੰਗਲ, ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ, ਅਮਰੀਕ ਸਿੰਘ ਸੁਪਰਡੈਂਟ, ਮੇਜਰ ਸਿੰਘ ਸਟੈਨੋ, ਰਾਕੇਸ ਕਪਲਾ ਕਲਰਕ, ਰਾਜੇਸ ਕੁਮਾਰ ਕਲਰਕ, ਸਨੇਹਲਤਾ ਕਲਰਕ, ਜਤਿੰਦਰ ਸਿੰਘ ਕਲਰਕ, ਹਰਜਿੰਦਰ ਸਿੰਘ ਨਾਇਬ ਕੋਰਟ, ਪਾਲ ਸਿੰਘ ਸੇਵਾਦਾਰ ਆਦਿ ਹਾਜਰ ਸਨ।