ਰਾਅ ਦੇ ਮੁਖੀ ਨੂੰ ਫਿਰ ਮਿਲੀ ਇਕ ਸਾਲ ਦੀ ਐਕਸਟੈਨਸ਼ਨ
ਨਵੀਂ ਦਿੱਲੀ, 24 ਜੂਨ, 2022: ਰਿਸਰਚ ਐਂਡ ਐਨਾਲਸਿਸ ਵਿੰਗ (ਰਾਅ) ਦੇ ਸਕੱਤਰ ਸਾਮੰਤ ਕੁਮਾਰ ਗੋਇਲ ਨੂੰ ਭਾਰਤ ਸਰਕਾਰ ਨੇ ਇਕ ਸਾਲ ਦੀ ਐਕਸਟੈਨਸ਼ਨ ਦੇ ਦਿੱਤੀ ਹੈ। ਉਹਨਾਂ ਦਾ ਸੇਵਾ ਕਾਲ 30.6.2023 ਤੱਕ ਵਧਾ ਦਿੱਤਾ ਗਿਆ ਹੈ।
ਉਹਨਾਂ ਦੇ ਕਾਰਜਕਾਲ ਵਿਚ ਵਾਧੇ ਦੀ ਪ੍ਰਵਾਨਗੀ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਦਿੱਤੀ ਹੈ।