ਡਾ. ਅਨਿਲ ਕੁਮਾਰ ਨੇ ਫਿਰੋਜ਼ਪੁਰ ਦੇ ਸਿਵਲ ਸਰਜਨ ਦਾ ਚਾਰਜ ਸੰਭਾਲਿਆ
ਗੌਰਵ ਮਾਣਿਕ,ਬਾਬੂਸ਼ਾਹੀ ਨੈਟਵਰਕ
ਫ਼ਿਰੋਜ਼ਪੁਰ 5 ਅਗਸਤ 2022 - ਡਾ. ਅਨਿਲ ਕੁਮਾਰ ਨੇ ਅੱਜ ਫ਼ਿਰੋਜ਼ਪੁਰ ਸਿਵਲ ਸਰਜਨ ਦਾ ਚਾਰਜ ਸੰਭਾਲ ਲਿਆ ਹੈ । ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਡਾ ਰਾਜਿੰਦਰ ਅਰੋਡ਼ਾ ਸਿਵਲ ਸਰਜਨ ਫਿਰੋਜ਼ਪੁਰ ਜੋ ਕਿ ਸੇਵਾਮੁਕਤ ਹੋ ਚੁੱਕੇ ਨੇ ਉਨ੍ਹਾਂ ਦੀ ਥਾਂ ਤੇ ਅੱਜ ਸਿਹਤ ਵਿਭਾਗ ਪੰਜਾਬ ਵੱਲੋਂ ਡਾ ਅਨਿਲ ਕੁਮਾਰ ਨੂੰ ਨਵਾਂ ਸਿਵਲ ਸਰਜਨ ਫਿਰੋਜ਼ਪੁਰ ਨਿਯੁਕਤ ਕੀਤਾ ਹੈ ।
ਆਪਣਾ ਚਾਰਜ ਸੰਭਾਲਣ ਉਪਰੰਤ ਡਾ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਰਾਜ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਦਾ ਲਾਭ ਹਰ ਆਮ ਇਨਸਾਨ ਚੱਕ ਸਕੇ ਇਸ ਨੂੰ ਸੁਨਿਸ਼ਚਿਤ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਕਰਮਚਾਰੀ ਅਧਿਕਾਰੀ ਡਾ ਸਾਹਿਬਾਨ ਅਤੇ ਸਟਾਫ ਨਾਲ ਮਿਲ ਕੇ ਜਨਤਾ ਦੀ ਸੇਵਾ ਕੀਤੀ ਜਾਏਗੀ।
, ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਵਿਕਾਸ ਕਾਲੜਾ ਪੀ ਏ ਟੂ ਸਿਵਲ ਸਰਜਨ ਵੀ ਹਾਜ਼ਰ ਸਨ