ਲਓ ਜੀ ਇੱਕ SDM ਤਾਂ ਮਿਲ ਗਿਆ ਨਵਾਂ ਸ਼ਹਿਰ ਨੂੰ...ਬਾਕੀ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 12 ਸਤੰਬਰ 2022- ਪੰਜਾਬ ਸਰਕਾਰ ਦੇ ਵੱਲੋਂ ਪੀਸੀਐਸ ਅਫ਼ਸਰ ਸ਼ਿਵਰਾਜ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਵਾਂ ਸ਼ਹਿਰ ਦਾ ਐਸਡੀਐਮ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ, ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਨਵਾਂ ਸ਼ਹਿਰ ਦੇ ਸਾਰੇ ਐਸ ਡੀਐਮ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਅਤੇ ਐਸਡੀਐਮ ਦੀ ਪੋਸਟ ਦਾ ਵਾਧੂ ਚਾਰਜ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਦਿੱਤਾ ਗਿਆ ਸੀ।
ਹੁਣ ਸਰਕਾਰ ਦੇ ਵਲੋਂ ਨਵਾਂ ਸ਼ਹਿਰ ਦਾ ਇੱਕ ਐਸਡੀਐਮ ਦਾ ਨਿਯੁਕਤ ਕਰ ਦਿੱਤਾ ਗਿਆ ਹੈ, ਪਰ ਬਾਕੀ ਰਹਿੰਦੇ ਦੋ ਜਗ੍ਹਾਵਾਂ ਤੇ ਹਾਲੇ ਵੀ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਕੋਲ ਵਾਧੂ ਚਾਰਜ ਹੀ ਹੈ।