ਰਾਜੀਵ ਕੁਮਾਰ ਤੇਜਪਾਲ ਨੇ ਨਾਇਬ ਤਹਿਸੀਲਦਾਰ ਦਾ ਵਾਧੂ ਚਾਰਜ ਸੰਭਾਲਿਆ
ਕੁਲਵੰਤ ਸਿੰਘ ਬੱਬੂ
ਘਨੌਰ ,5 ਦਸੰਬਰ 2022 : ਸਬ ਤਹਿਸੀਲ ਘਨੌਰ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਵਿਸਵਜੀਤ ਸਿੰਘ ਸਿੱਧੂ ਦੀ ਤਰੱਕੀ ਹੋਣ ਤੇ ਖਾਲੀ ਅਸਾਮੀ ਤੇ ਸ੍ਰੀ ਰਾਜੀਵ ਕੁਮਾਰ ਤੇਜਪਾਲ ਨਾਇਬ ਤਹਿਸੀਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ । ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਥੇ ਮਾਲ ਮਹਿਕਮੇ ਨਾਲ ਸਬੰਧਤ ਕੰਮਕਾਰ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ,ਉਥੇ ਹੀ ਹੋਰ ਕੰਮ ਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤਹਿਸੀਲ ਕੰਪਲੈਕਸ ਦੇ ਸਮੂਹ ਕਰਮਚਾਰੀ,ਅਸਟਾਮ ਫਰੋਸ,ਟਾਈਪਿਸਟ ਯੂਨੀਅਨ ਤੇ ਅਸੁਲ ਮੰਚ ਦੇ ਆਗੂ ਓਮਕਾਰ ਸ਼ਰਮਾ,ਲਖਵਿੰਦਰ ਸਿੰਘ ਸਰਾਲਾ,ਪਰਵਿੰਦਰ ਸਿੰਘ ਕੰਪਿਊਟਰ ਓਪਰੇਟਰ,ਦਲਜੀਤ ਸਿੰਘ ਸੋਨੀ,ਰਾਜੀਵ ਕੁਮਾਰ ਨੰਬਰਦਾਰ ਸੋਗਲਪੁਰ ਆਦਿ ਹਾਜਰ ਸਨ।