ਪੰਜਾਬ ਦੇ ਇੱਕ ਹੋਰ ਸੀਨੀਅਰ ਆਈ.ਏ.ਐਸ ਅਫ਼ਸਰ ਨੂੰ ਕੇਂਦਰ 'ਚ ਮਿਲੀ ਸਟਿੰਗ
ਚੰਡੀਗੜ੍ਹ, 14 ਮਾਰਚ 2023-ਪੰਜਾਬ ਦੇ ਸੀਨੀਅਰ ਆਈ.ਏ.ਐਸ ਰੱਜਤ ਅਗਰਵਾਲ ਤੋਂ ਬਾਅਦ ਹੁਣ ਸੀਨੀਅਰ ਆਈ.ਏ.ਐਸ ਅਫ਼ਸਰ ਸੁਮੀਤ ਕੁਮਾਰ ਜਾਰੰਗਲ ਨੂੰ ਵੀ ਸੈਂਟਰ ਵਿਚ ਡੈਪੂਟੇਸ਼ਨ ਤੇ ਨਿਯੁਕਤੀ ਮਿਲੀ ਹੈ। 2009 ਬੈਚ ਦੇ ਇਸ ਅਫ਼ਸਰ ਨੂੰ ਭਾਰਤ ਸਰਕਾਰ ਦੇ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਟਰੇਡ ਮਹਿਕਮੇ ਦੇ ਵਿਚ ਸੈਂਟਰਲ ਸਟਾਫਿ਼ੰਗ ਸਕੀਮ ਅਧੀਨ ਡਾਇਰੈਕਟਰ ਲਾਇਆ ਗਿਆ ਹੈ।
ਏਸੀਸੀ ਵਲੋਂ ਕੀਤੇ ਇਸ ਫ਼ੈਸਲੇ ਅਨੁਸਾਰ ਉਨ੍ਹਾਂ ਦੇ ਅਹੁਦੇ ਦੀ ਮਿਆਦ 5 ਸਾਲ ਹੋਵੇਗੀ। ਕੇਂਦਰੀ ਪ੍ਰਸੋਨਲ ਵਿਭਾਗ ਵਲੋਂ ਪੰਜਾਬ ਸਰਕਾਰ ਨੂੰ ਭੇਜੇ ਇਕ ਲੈਟਰ ਵਿਚ ਕਿਹਾ ਗਿਆ ਹੈ ਕਿ, ਸੁਮੀਤ ਜਾਰੰਗਲ ਨੂੰ ਤੁਰੰਤ ਫ਼ਾਰਗ ਕੀਤਾ ਜਾਵੇ ਤਾਂ, ਜੋ ਉਹ ਆਪਣੀ ਨਵੀਂ ਪੋਸਟਿੰਗ ਤੇ ਕੇਂਦਰ ਵਿਚ ਆਪਣਾ ਅਹੁਦਾ ਸੰਭਾਲ ਸਕਣ।
