ਬਬਨਦੀਪ ਸਿੰਘ ਹੋਣਗੇ ਸੁਲਤਾਨਪੁਰ ਲੋਧੀ ਦੇ ਨਵੇਂ ਡੀਐਸਪੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 29 ਮਾਰਚ 2023 : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੇ ਵੱਡੇ ਪੱਧਰ ਤੇ ਰੱਦੋਬਦਲ ਕੀਤੀ ਗਈ ਹੈ। ਜਿਸ ਵਿਚ 24 ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਸੁਖਵਿੰਦਰ ਸਿੰਘ ਦੀ ਬਦਲੀ ਕਪੂਰਥਲਾ ਕਰ ਦਿੱਤੀ ਗਈ ਹੈ, ਉਨ੍ਹਾਂ ਦੀ ਜਗ੍ਹਾ ਜਲੰਧਰ ਤੋਂ ਬਦਲ ਕੇ ਆਏ ਡੀਐਸਪੀ ਬਬਨਦੀਪ ਸਿੰਘ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਡੀਐਸਪੀ ਦਾ ਅਹੁਦਾ ਸੰਭਾਲਣਗੇ ।