ਲੁਧਿਆਣਾ ਦਿਹਾਤੀ: ਕਈ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ
ਦੀਪਕ ਜੈਨ
ਜਗਰਾਓਂ, 27 ਮਈ 2023 - ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਆਈਪੀਐਸ ਨਵਦੀਪ ਸਿੰਘ ਬੈਂਸ ਵੱਲੋਂ ਅੱਜ ਜ਼ਿਲ੍ਹੇ ਦੇ ਕਈ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਸ ਵਿਚ ਸਬ ਇੰਸਪੈਕਟਰ ਕਿਰਨਦੀਪ ਕੌਰ ਨੂੰ ਥਾਣਾ ਮਹਿਲਾ ਜਗਰਾਉ ਦਾ ਇੰਚਾਰਜ ਲਗਾਇਆ ਗਿਆ ਹੈ।
ਸਬ ਇੰਸਪੈਕਟਰ ਕਿਰਨਦੀਪ ਕੌਰ ਅਡੀਸ਼ਨਲ ਐਸਐਚਓ ਜਗਰਾਓਂ ਸਿਟੀ, ਸਬ ਇੰਸਪੈਕਟਰ ਗੁਰਮੰਤ ਸਿੰਘ ਹਾਈਟੈਕ ਨਾਕਾ ਸਿਧਵਾਂ ਬੇਟ, ਸਬ ਇੰਸਪੈਕਟਰ ਜੁਗਰਾਜ ਸਿੰਘ ਕਾਉਕੇ ਚੌਂਕੀ ਇੰਚਾਰਜ, ਸਬ ਇੰਸਪੈਕਟਰ ਗੁਰਦੀਪ ਸਿੰਘ ਚੌਂਕੀ ਛਪਾਰ, ਸਬ ਇੰਸਪੈਕਟਰ ਮਨਜੀਤ ਸਿੰਘ ਸਿਕਿਓਰਟੀ ਬਰਾਂਚ ਲੁਧਿਆਣਾ ਦਿਹਾਤੀ, ਸਬ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੈਂਟਰਲ ਮਾਲਖਾਨਾ ਲੁਧਿਆਣਾ ਦਿਹਾਤੀ, ਏਐਸਆਈ ਹਰਦੇਵ ਸਿੰਘ ਚੌਕੀ ਗਾਲਬ ਕਲਾਂ, ਏ ਐਸ ਆਈ ਰਣਧੀਰ ਸਿੰਘ ਥਾਣਾ ਦਾਖਾ, ਏ ਐਸ ਆਈ ਸੁਖਮੰਦਰ ਸਿੰਘ ਇੰਚਾਰਜ ਚੌਕੀ ਚੌਕੀਮਾਨ, ਰਮਨਦੀਪ ਸਿੰਘ ਪੁਲਿਸ ਲਾਈਨ, ਸੀਨੀਅਰ ਕਾਂਸਟੇਬਲ ਸੁਖਦੀਪ ਸਿੰਘ ਅਤੇ ਕਾਂਸਟੇਬਲ ਬਲਜੀਤ ਸਿੰਘ ਪੁਲਿਸ ਲਾਈਨ, ਕਾਂਸਟੇਬਲ ਪਰਵਿੰਦਰ ਸਿੰਘ ਨੂੰ ਦਾਖਾ ਅਤੇ ਐਸ ਆਈ ਸੁਖਬੀਰ ਸਿੰਘ ਨੂੰ ਥਾਣਾ ਦਾਖਾ ਵਿਖੇ ਲਗਾਇਆ ਗਿਆ ਹੈ।